ਫਰੀਦਕੋਟ (ਜਗਤਾਰ) – ਕੋਟਕਪੂਰਾ ਗੋਲਾਕਾਂਡ ਦੇ ਮਾਮਲੇ ’ਚ ਐੱਸ.ਆਈ.ਟੀ ਨੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਅਤੇ ਮੁਅੱਤਲ ਆਈ.ਜੀ. ਪਰਮਰਾਜ ਉਮਰਾਨੰਗਲ ਦਾ ਨਾਰਕੋ ਟੈਸਟ ਕਰਵਾਉਣ ਲਈ ਅਦਾਲਤ ਤੋਂ ਇਜਾਜ਼ਤ ਮੰਗੀ ਸੀ। ਦੂਜੇ ਪਾਸੇ ਸਾਬਕਾ ਧਘਫ ਸੁਮੇਧ ਸੈਣੀ ਅਤੇ ਸਾਬਕਾ ਸ਼ਸ਼ਫ ਚਰਨਜੀਤ ਸ਼ਰਮਾ ਨੇ ਨਾਰਕੋ ਟੈਸਟ ਕਰਵਾਉਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ ਹੈ|
ਜਦਕਿ ਮੁਅੱਤਲ ੀਘ ਪਰਮਰਾਜ ਉਮਰਾਨੰਗਲ ਨੇ ਨਾਰਕੋ ਟੈਸਟ ਕਰਵਾਉਣ ਲਈ ਸਹਿਮਤੀ ਜਤਾਈ ਹੈ। ਇਸੇ ਲਈ ਇਸ ਮਾਮਲੇ ਦੇ ਸਬੰਧ ’ਚ ਐੱਸ.ਆਈ.ਟੀ ਦੀ ਨਾਰਕੋ ਟੈਸਟ ਕਰਵਾਉਣ ਦੀ ਅਗਲੇਰੀ ਸੁਣਵਾਈ 9 ਜੁਲਾਈ,2021 ਨੂੰ ਹੋਵੇਗੀ।