ਚੰਡੀਗੜ੍ਹ, 12 ਅਪ੍ਰੈਲ-ਵਿਰੋਧੀ ਧਿਰਾਂ ਨੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਿਨਾਂ ਸੂਬੇ ਦੇ ਅਫ਼ਸਰਾਂ ਨਾਲ ਮੀਟਿੰਗ ਕਰਨ ‘ਤੇ ਵੱਡੇ ਸਵਾਲ ਚੁੱਕੇ ਹਨ। ਸਵਾਲ ਚੁੱਕਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ 300 ਯੂਨਿਟ ਮੁਫ਼ਤ ਬਿਜਲੀ ਤੇ ਵਿਚਾਰ ਲਈ ਅਫ਼ਸਰਾਂ ਨੂੰ ਬਿਨਾਂ ਮੁੱਖ ਮੰਤਰੀ ਗੁਪਤ ਤੌਰ ‘ਤੇ ਦਿੱਲੀ ਸੱਦਣ ਦਾ ਮਤਲਬ ਕੀ ਇਹ ਹੈ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਕਰੈਡਿਟ ਨਹੀਂ ਦੇਣਾ ਚਾਹੁੰਦੇ। ਕੀ ਭਗਵੰਤ ਮਾਨ ਦੀ ਲੋੜ ਸਿਰਫ਼ ਹਿਮਾਚਲ ਤੇ ਗੁਜਰਾਤ ਦੇ ਪ੍ਰਚਾਰ ਲਈ ਹੈ। ਇਸ ਦੌਰਾਨ ਉਨ੍ਹਾਂ ਵਲੋਂ ਸ਼ਾਇਰਾਨਾ ਅੰਦਾਜ਼ ‘ਚ ਵੀ ਟਵੀਟ ਕੀਤਾ ਗਿਆ ਹੈ।
ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ‘ਤੇ ਸ਼ਾਇਰਾਨਾ ਅੰਦਾਜ਼ ‘ਚ ਟਵੀਟ ਕੀਤਾ
