ਨਵੀਂ ਦਿੱਲੀ, 6 ਅਪ੍ਰੈਲ (ਬਿਊਰੋ)- ਅੰਤਰਰਾਸ਼ਟਰੀ ਮੁਦਰਾ ਫੰਡ ਦੀ ਰਿਪੋਰਟ ਦੇ ਅਨੁਸਾਰ, ਭਾਰਤ ਨੇ ਖੁਰਾਕ ਸੁਰੱਖਿਆ ਯੋਜਨਾ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ (ਪੀ.ਐਮ.ਜੀ.ਕੇ.ਏ.ਵਾਈ.) ਦੁਆਰਾ ਅਤਿ ਗਰੀਬੀ ਵਿਚ ਵਾਧੇ ਨੂੰ ਰੋਕਿਆ ਹੈ।
ਇਕ ਨਵੇਂ ਆਈ.ਐੱਮ.ਐੱਫ. ਪੇਪਰ ਵਿਚ ਪਾਇਆ ਗਿਆ ਹੈ ਕਿ ਭਾਰਤ ਵਿਚ ਅਤਿਅੰਤ ਗਰੀਬੀ (ਪੀ.ਪੀ.ਪੀ. ਯੂ.ਐੱਸ.ਡੀ.1.9 ਪ੍ਰਤੀ ਵਿਅਕਤੀ ਪ੍ਰਤੀ ਦਿਨ ਤੋਂ ਘੱਟ) 2019 ਵਿਚ 1 ਪ੍ਰਤੀਸ਼ਤ ਤੋਂ ਘੱਟ ਹੈ ਅਤੇ ਇਹ ਮਹਾਂਮਾਰੀ ਸਾਲ 2020 ਦੌਰਾਨ ਵੀ ਉਸੇ ਪੱਧਰ ‘ਤੇ ਰਹੀ ਹੈ |