ਪੰਜਾਬ ਦੇ ਨਵੇਂ ਵਿਧਾਇਕਾਂ ਨੇ ਚੁੱਕੀ ਸਹੁੰ, ਵਿਧਾਨ ਸਭਾ ਦੀ ਕਾਰਵਾਈ 21 ਤਾਰੀਖ਼ ਤੱਕ ਮੁਲਤਵੀ

vidhan sabha/nawanpunjab.com

ਚੰਡੀਗੜ੍ਹ, 17 ਮਾਰਚ  (ਬਿਊਰੋ)- ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਪਹਿਲੇ ਇਜਲਾਸ ਦੀ ਕਾਰਵਾਈ ਕੀਤੀ ਗਈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਜਿੱਤੇ ਹੋਏ ਵਿਧਾਇਕ ਵਿਧਾਨ ਸਭਾ ‘ਚ ਪੁੱਜੇ, ਜਿਨ੍ਹਾਂ ਵੱਲੋਂ ਅੱਜ ਸਹੁੰ ਚੁੱਕੀ। ਡੇਰਾ ਬਾਬਾ ਨਾਨਕ ਤੋਂ ਜਿੱਤੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਵਿਧਾਨ ਸਭਾ ਪਹੁੰਚੇ ਸਨ। ਇਸ ਮੌਕੇ ਅਨਮੋਲ ਗਗਨ ਮਾਨ, ਸ਼ੀਤਲ ਅੰਗੂਰਾਲ, ਬਲਜਿੰਦਰ ਕੌਰ, ਬਲਜੀਤ ਕੌਰ, ਸਰਦਾਰ ਸਰਵਣ ਸਿੰਘ, ਡਾ. ਅਮਨਦੀਪ ਕੌਰ ਅਰੋੜਾ, ਕਸ਼ਮੀਰ ਸਿੰਘ ਸੋਹਲ, ਮਨਜਿੰਦਰ ਸਿੰਘ ਲਾਲਪੁਰਾ, ਰਣਬੀਰ ਸਿੰਘ, ਬਲਕਾਰ ਸਿੰਘ ਸਿੱਧੂ, ਸੁਖਪਾਲ ਖਹਿਰਾ ਸਮੇਤ ਹੋਰ ਵਿਧਾਇਕਾਂ ਨੇ ਵੀ ਸਹੁੰ ਚੁੱਕੀ। ਇਨ੍ਹਾਂ ਵਿਧਾਇਕਾਂ ਨੂੰ ਡਾ. ਇੰਦਰਬੀਰ ਸਿੰਘ ਨਿੱਝਰ ਪ੍ਰਟੈਮ ਸਪੀਕਰ ਨੇ ਸਹੁੰ ਚੁਕਵਾਈ।

117 ਵਿਧਾਇਕਾਂ ਵਿਚੋੰ ਪਠਾਨਕੋਟ ਤੋਂਂ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਮੁਕੇਰੀਆਂ ਤੋਂ ਭਾਜਪਾ ਦੇ ਵਿਧਾਇਕ ਜੰਗੀ ਲਾਲ ਮਹਾਜਨ ਨੇ ਸਹੁੰ ਨਹੀਂ ਚੁੱਕੀ ਹੈ। ਦੋਵੇਂ ਵਿਧਾਇਕ 22 ਤਾਰੀਖ਼ ਨੂੰ ਵਿਧਾਨ ਸਭਾ ਸੈਸ਼ਨ ਦੇ ਅਖ਼ਰੀਲੇ ਦਿਨ ਸਹੁੰ ਚੁੱਕਣਗੇ। ਸਹੁੰ ਚੱਕ ਸਮਾਗਮ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀ ਕਾਰਵਾਈ 21 ਤਾਰੀਖ਼ ਤੱਕ ਮੁਲਤਵੀ ਕਰ ਦਿੱਤੀ ਗਈ।
ਉਨ੍ਹਾਂ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਮੈਂਬਰ ਵੱਜੋਂ ਪੰਜਾਬ ਦੇ ਮਸਲਿਆਂ ਨੂੰ ਲਗਾਤਾਰ ਚੁੱਕਣਗੇ।

Leave a Reply

Your email address will not be published. Required fields are marked *