ਨਵੀਂ ਦਿੱਲੀ, 17 ਮਾਰਚ – ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ, ਅੰਤਰਰਾਸ਼ਟਰੀ ਨਿਆਂ ਅਦਾਲਤ ਨੇ ਬੁੱਧਵਾਰ ਨੂੰ ਰੂਸ ਨੂੰ ਯੂਕਰੇਨ ‘ਤੇ ਆਪਣੇ ਹਮਲੇ ਬੰਦ ਕਰਨ ਦਾ ਹੁਕਮ ਦਿੰਦੇ ਹੋਏ ਕਿਹਾ ਕਿ ਅਦਾਲਤ ਯੂਕਰੇਨ ਵਿਚ ਰੂਸ ਦੁਆਰਾ ਤਾਕਤ ਦੀ ਵਰਤੋਂ ਨੂੰ ਲੈ ਕੇ “ਡੂੰਘੀ ਚਿੰਤਤ” ਹੈ। ਪ੍ਰਧਾਨ ਜੱਜ ਜੋਨ ਡੋਨੋਘੂ ਨੇ ਅੰਤਰਰਾਸ਼ਟਰੀ ਅਦਾਲਤ ਅਤੇ ਆਈ.ਸੀ.ਜੇ. ਨੂੰ ਦੱਸਿਆ ਕਿ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ “ਰੂਸ ਨੂੰ 24 ਫਰਵਰੀ ਤੋਂ ਸ਼ੁਰੂ ਹੋਈ ਫੌਜੀ ਕਾਰਵਾਈ ਨੂੰ ਤੁਰੰਤ ਖ਼ਤਮ ਕਰਨਾ ਚਾਹੀਦਾ ਹੈ। ਉੱਥੇ ਹੀ ਆਈ.ਸੀ.ਜੇ. ਵਿਚ ਭਾਰਤ ਦੇ ਜੱਜ ਜਸਟਿਸ ਦਲਵੀਰ ਭੰਡਾਰੀ ਨੇ ਵੀ ਰੂਸ ਦੇ ਖ਼ਿਲਾਫ ਆਪਣੀ ਵੋਟ ਪਾਈ ਹੈ। ਦੂਜੇ ਪਾਸੇ ਅਮਰੀਕਾ ਨੇ ਯੂਕਰੇਨ ਵਿਚ ਫੌਜੀ ਕਾਰਵਾਈਆਂ ਨੂੰ ਤੁਰੰਤ ਮੁਅੱਤਲ ਕਰਨ ਲਈ ਰੂਸੀ ਸੰਘ ਨੂੰ ਆਈ.ਸੀ.ਜੇ. ਦੇ ਆਦੇਸ਼ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਯੂਕਰੇਨ ਦੇ ਨਾਲ ਖੜੇ ਹਾਂ ਤੇ ਰੂਸੀ ਸਰਕਾਰ ਨੂੰ ਅਦਾਲਤ ਦੇ ਆਦੇਸ਼ ਦਾ ਸਨਮਾਨ ਕਰਨਾ ਚਾਹੀਦਾ ਹੈ |
ਆਈ.ਸੀ.ਜੇ. ਵਿਚ ਭਾਰਤ ਨੇ ਰੂਸ ਦੇ ਖ਼ਿਲਾਫ ਆਪਣੀ ਵੋਟ ਪਾਈ
