ਜਾਮਤਾੜਾ, 25 ਫਰਵਰੀ (ਬਿਊਰੋ)- ਝਾਰਖੰਡ ਵਿਚ ਜਾਮਤਾੜਾ ਜ਼ਿਲ੍ਹੇ ਦੇ ਬਰਾਕਰ ਨਦੀ ’ਤੇ ਬਰਬਿੰਦੀਆ-ਸ਼ਿਆਮਪੁਰ-ਵੀਰਗਾਓਂ ਨਦੀ ਘਾਟ ’ਤੇ ਵੀਰਵਾਰ ਨੂੰ ਕਿਸ਼ਤੀ ਹਾਦਸੇ ਵਿਚ 17 ਲੋਕ ਲਾਪਤਾ ਹੋ ਗਏ। ਬਰਾਕਰ ਨਦੀ ਵਿਚ ਸ਼ਾਮ ਲਗਭਗ 5 ਵਜੇ ਯਾਤਰੀਆਂ ਨਾਲ ਭਰੀ ਕਿਸ਼ਤੀ ਬਰਬਿੰਦੀਆ ਘਾਟ ਤੋਂ ਸ਼ਿਆਮਪੁਰ ਵੀਰਗਾਓਂ ਘਾਟ ਆ ਰਹੀ ਸੀ।
ਕਿਸ਼ਤੀ ਦੇ ਬਰਾਕਰ ਨਦੀ ਵਿਚ ਪੁੱਜਦੇ ਹੀ ਅਚਾਨਕ ਤੇਜ਼ ਹਨੇਰੀ ਸ਼ੁਰੂ ਹੋ ਗਈ, ਜਿਸ ਨਾਲ ਕਿਸ਼ਤੀ ਪਲਟ ਗਈ। ਕਿਸ਼ਤੀ ਵਿਚ 30 ਤੋਂ ਵਧ ਲੋਕ ਸਵਾਰ ਸਨ। 13 ਲੋਕਾਂ ਨੂੰ ਬਚਾ ਲਿਆ ਗਿਆ ਜਦਕਿ 17 ਦਾ ਪਤਾ ਨਹੀਂ ਲੱਗ ਸਕਿਆ।