ਇਪਟਾ, ਪੰਜਾਬ ਦੇ ਬਾਨੀਆਂ ਵਿਚ ਸ਼ੁਮਾਰ ਲੋਕ-ਗਾਇਕ ਅਮਰਜੀਤ ਦਾ ਦੇਹਾਂਤ ਹੋ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਪਟਾ ਦੇ ਪ੍ਰਚਾਰ ਸਕੱਤਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਅਮਰਜੀਤ ਗੁਰਦਾਸਪੁਰੀ ਸਮਾਗਮਾਂ ਦੀ ਜਿੰਦ ਜਾਨ ਹੁੰਦੇ ਸਨ ਅਤੇ ਇਨ੍ਹਾਂ ਦੇ ਗਾਏ ਗੀਤ ਕਾਗ ਸਮੇਂ ਦਾ ਬੋਲਿਆ , ਅਮਨਾ ਦੀ ਬੋਲੀ, ਬੁੱਲ੍ਹ ਹਸਦੇ ਬਾਲਾਂ ਬੱਚਿਆਂ ਦੇ, ਦੋਹਾਂ ਜੰਗਾਂ ਨੇ ਸਾੜ ਦਿੱਤੇ ਬੜੇ ਮਕਬੂਲ ਰਹੇ। ਜਲੰਧਰ ਰੇਡੀਓ ਸਟੇਸ਼ਨ ਉੱਤੇ ਵੀ ਆਪ ਬੜੀ ਦੇਰ ਲੋਕ ਗਾਇਕੀ ਪੇਸ਼ ਕਰਦੇ ਰਹੇ । ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿਧੂ ਤੇ ਜਨਰਲ ਸਕੱਤਰ ਕੰਵਲ ਨੈਨ ਸਿੰਘ ਸੇਖੋਂ ਅਤੇ ਰਾਬਿੰਦਰ ਸਿੰਘ ਰੱਬੀ, ਇਪਟਾ ਦੇ ਜ਼ਿਲ੍ਹਾ ਆਗੂ ਬਠਿੰਡਾ ਤੋਂ ਜੇ.ਸੀ.ਪਰਿੰਦਾ, ਮਾਨਸਾ ਤੋਂ ਮੇਘ ਰਾਜ ਰੱਲਾ, ਸੰਗਰੂਰ ਤੋਂ ਦਲਬਾਰ ਸਿੰਘ ਚੱਠਾ ਸੇਖਵਾਂ, ਪਟਿਆਲਾ ਤੋਂ ਹਰਜੀਤ ਕੈਂਥ ਅਤੇ ਡਾ. ਕੁਲਦੀਪ ਸਿੰਘ ਦੀਪ, ਮੁਹਾਲੀ ਤੋਂ ਨਰਿੰਦਰ ਪਾਲ ਨੀਨਾ, ਰੋਪੜ੍ਹ ਤੋਂ ਸੁਰਿੰਦਰ ਸਿੰਘ ਰਸੂਲਪੁਰ , ਮੋਰਿੰਡਾ ਤੋਂ ਰਾਣਾ ਅਜ਼ਾਦ, ਕੰਵਲਜੀਤ ਕੌਰ, ਜਤਿੰਦਰ ਸਿੰਘ ਰਾਮਗੜ੍ਹੀਆ, ਅਰਵਿੰਦਰ ਸਿੰਘ ਕੌਡੂ, ਹਰਕੀਰਤ ਸਿੰਘ, ਭਗਤ ਸਿੰਘ, ਅਭੀ ਸ਼ਰਮਾ, ਚਰਨਜੀਤ ਧੀਮਾਨ, ਤੇਜਿੰਦਰ ਸਿੰਘ ਬਾਜ਼, ਅੰਮ੍ਰਿਤਸਰ ਤੋਂ ਬਲਬੀਰ ਮੂਧਲ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ, ਕਪੂਰਥਲਾ ਤੋਂ ਡਾ. ਹਰਭਜਨ ਸਿੰਘ, ਲੁਧਿਆਣਾ ਤੋਂ ਪ੍ਰਦੀਪ ਸ਼ਰਮਾਂ ਤੇ ਰਾਜਵਿੰਦਰ ਸਮਰਾਲਾ, ਨਵਾਂ ਸ਼ਹਿਰ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ, ਮੋਗੇ ਤੋਂ ਅਵਤਾਰ ਸਿੰਘ ਮੋਗਾ, ਜਲੰਧਰ ਤੋਂ ਨੀਰਜ ਕੌਸ਼ਿਕ ਤੇ ਗੁਰਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਅਸ਼ੋਕ ਪੁਰੀ ਤੇ ਪ੍ਰੋਫੈਸਰ ਗੁਰਪ੍ਰੀਤ ਸਿੰਘ, ਫਾਜ਼ਿਲਕਾ ਤੋਂ ਸੁਖਦੀਪ ਸਿੰਘ ਭੁੱਲਰ , ਅਮਨ ਭੋਗਲ, ਦਲਬਾਰ ਸਿੰਘ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਅਵਤਾਰ ਮੋਗਾ, ਗੁਰਮੀਤ ਪਾਹੜਾ, ਅਸ਼ੋਕ ਪੁਰੀ, ਪ੍ਰਦੀਪ ਸ਼ਰਮਾ, ਪ੍ਰੋਫੈਸਰ ਗੁਰਪ੍ਰੀਤ ਸਿੰਘ, ਗਮਨੂ ਬਾਂਸਲ, ਦਲਜੀਤ ਸੋਨਾ, ਡਾ. ਹਰਭਜਨ ਸਿੰਘ, ਨਰਿੰਦਰ ਨੀਨਾ, ਅਸ਼ੋਕ ਪੁਰੀ ਨੇ ਅਮਰਜੀਤ ਗੁਰਦਾਸਪੁਰੀ ਦੇ ਪਰਵਾਰ ਨਾਲ ਇਸ ਦੁੱਖ ਦੀ ਘੜੀ ਸ਼ਰੀਕ ਹੁੰਦੇ ਕਿਹਾ ਕਿ ਆਪ ਆਪਣੇ ਆਲੇ-ਦੁਆਲੇ ਪ੍ਰਤੀ ਫਿਕਰਮੰਦ ਅਤੇ ਮਿਲਣਸਾਰ ਸੁਭਾਅ ਦੇ ਸਨ।
Related Posts
ਡਾ: ਰਾਜ ਕੁਮਾਰ ਵੇਰਕਾ ਵੱਲੋਂ ਪੋਸਟ-ਮੈਟਿ੍ਰਕ ਸਕਾਲਰਸ਼ਿਪ ਘੁਟਾਲੇ ਦੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਦੇ ਨਿਰਦੇਸ਼
ਪੰਜਾਬ ਦੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਪੋਸਟ ਮੈਟਿ੍ਰਕ ਸ਼ਕਾਲਰਸ਼ਿਪ ਘੁਟਾਲੇ ਦੋਸ਼ੀਆਂ…
ਬਾਜਵਾ ਨੇ ਕਿਹਾ- ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ ਮਾਨ, ਔਰਤਾਂ ਇਨਸਾਫ ਲਈ ਰਾਜਪਾਲ ਦੇ ਰਹਿਮੋ ਕਰਮ ‘ਤੇ ਨਿਰਭਰ
ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ…
ਸੰਗਰੂਰ ਜ਼ਿਮਨੀ ਚੋਣ: ਜਾਣੋ ਕਿਹੜੇ-ਕਿਹੜੇ ਹਲਕੇ ‘ਚ ਕਿੰਨੇ ਫ਼ੀਸਦੀ ਪਈ ਵੋਟ
ਸੰਗਰੂਰ, 23 ਜੂਨ- ਅੱਜ ਸੰਗਰੂਰ ‘ਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ 5 ਵਿਧਾਇਕਾਂ ਵਲੋਂ ਕਿਸਮਤ ਅਜਮਾਈ ਜਾ ਰਹੀ…