ਚੰਡੀਗੜ੍ਹ, 24 ਫ਼ਰਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਰੀਆਂ ਭਾਸ਼ਾਵਾਂ ਦੇ ਸਾਹਿਤਕਾਰ ਸਮਾਨ ਹੁੰਦੇ ਹਨ, ਅਜਿਹੇ ਵਿਚ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਪੁਰਸਕਾਰ ਰਕਮ ਵੀ ਸਮਾਨ ਹੋਣੀ ਚਾਹੀਦੀ ਹੈ। ਹਰਿਆਣਾ ਦੀ ਸਾਹਿਤ ਅਕਾਦਮੀਆਂ ਨੂੰ ਪੁਰਸਕਾਰ ਰਕਮ ਨੂੰ ਲੈ ਕੇ ਇਕ ਸਮਾਨ ਫਾਰਮੂਲਾ ਬਣਾਇਆ ਜਾਵੇ। ਹੁਣ ਤਕ ਹਰਿਆਣਾ ਦੀ ਚਾਰੋਂ ਸਾਹਿਤ ਅਕਾਦਮੀਆਂ ਸਾਹਿਤ ਦੇ ਖੇਤਰ ਵਿਚ ਵੱਖ-ਵੱਖ ਪੁਰਸਕਾਰ ਰਕਮ ਦੇ ਰਹੀ ਹੈ। ਮੁੱਖ ਮੰਤਰੀ ਅੱਜ ਟੈਗੋਰ ਥਇਏਟਰ ਵਿਚ ਹਰਿਆਣਾ ਸਾਹਿਤ ਪੁਰਵ ਦੇ ਮੌਕੇ ‘ਤੇ ਬੋਲ ਰਹੇ ਸਨ। ਮੁੱਖ ਮੰਤਰੀ ਨੇ ਹਰਿਆਣਾ ਸੰਸਕ੍ਰਿਤ ਅਕਾਦਮੀ ਅਤੇ ਪੰਜਾਬੀ ਸਾਹਿਤ ਅਕਾਦਮੀ ਦੀ ਵੈਬਸਾਇਟ ਤੇ ਮੋਬਾਇਲ ਐਪਲੀਕੇਸ਼ਨ ਲਾਂਚ ਕੀਤੇ।
ਉਨ੍ਹਾਂ ਨੇ ਸੰਸਕ੍ਰਿਤ, ਹਿੰਦੀ, ਪੰਜਾਬੀ ਤੇ ਉਰਦੂ ਭਾਸ਼ਾ ਦੇ 138 ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ। ਇਹ ਸਨਮਾਨ ਹਰਿਆਣਾ ਸੰਸਕ੍ਰਿਤ ਅਕਾਦਮੀ, ਹਰਿਆਣਾ ਗ੍ਰੰਥ ਅਕਾਦਮੀ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਹਰਿਆਣਾ ਉਰਦੂ ਅਕਾਦਮੀ ਦੇ ਤਹਿਤ ਦਿੱਤੇ ਗਏ। ਮੁੱਖ ਮੰਤਰੀ ਚਾਰੋਂ ਅਕਾਦਮੀਆਂ ਦੇ ਚੇਅਰਮੈਨ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਾਹਿਤਕਾਰਾਂ ਦੀ ਭੂਮੀ ਰਹੀ ਹੈ, ਇੱਥੇ ਬਾਬੂ ਬਾਲਮੁਕੰਦ ਗੁਪਤਾ, ਹਾਲੀ ਪਾਣੀਪਤੀ, ਦਾਦਾ ਲਖਮੀਚੰਦ ਅਤੇ ਬਾਬਾ ਫਰੀਦ ਵਰਗੇ ਸਾਹਿਤਕਾਰ ਜਨਮੇ ਹਨ। ਇੰਨ੍ਹਾ ਸਾਹਿਤਕਾਰਾਂ ਦੀ ਜਨਮਭੂਮੀ 'ਤੇ ਸਾਹਿਤ ਦੀ ਦ੍ਰਿਸ਼ਟੀ ਨਾਲ ਕੰਮ ਕਰਨ ਦੀ ਜਰੂਰਤ ਹੈ। ਇਸੀ ਕੜੀ ਵਿਚ ਬਾਬੂ ਬਾਲਮੁਕੰਦ ਗੁਪਤਾ ਦੇ ਜੱਦੀ ਪਿੰਡ ਰਿਵਾੜੀ ਦੇ ਗੁੜਿਆਨੀ ਵਿਚ ਉਨ੍ਹਾਂ ਦੀ ਹਵੇਲੀ 'ਤੇ ਇਕ ਸਰਕਾਰੀ ਈ-ਲਾਇਬ੍ਰੇਰੀ ਬਣਾਈ ਜਾਵੇਗੀ। ਇਸ ਨਾਲ ਨੌਜੁਆਨਾਂ ਨੂੰ ਸਾਹਿਤ ਪੜਨ ਦਾ ਮੌਕੇ ਮਿਲੇਗਾ।
ਸਾਹਿਤਕਾਰ ਹੋਣਾ ਆਪਣੇ ਆਪ ਵਿਚ ਸਨਮਾਨ
ਮੁੱਖ ਮੰਤਰੀ ਨੇ ਕਿਹਾ ਕਿ ਸਾਹਿਤਕਾਰ ਹੋਣਾ ਆਪਣੇ ਆਪ ਵਿਚ ਸਨਮਾਨ ਹੈ। ਹਰਿਆਣਾ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸਾਹਿਤ ਸਨਮਾਨ ਕੋਰੋਨਾ ਦੀ ਵਜ੍ਹਾ ਨਾਲ ਨਹੀਂ ਦਿੱਤੇ ਜਾ ਸਕੇ ਸਨ। ਇਸ ਸਾਲ ਸਾਹਿਤ ਪੁਰਵ ਮਨਾ ਕੇ ਇਹ ਸਨਮਾਨ ਦਿੱਤੇ ਗਏ ਹਨ। ਸਾਹਿਤ ਤੇ ਸੰਗੀਤ ਦਾ ਹਰ ਜੀਵਨ ਵਿਚ ਮਹਤੱਵ ਹੈ। ਹਰਿਆਣਾ ਵਿਚ ਵੈਦਿਕ ਮਨੀਸ਼ੀਆਂ ਨੇ ਵੇਦਾਂ, ਉੱਪਨਿਸ਼ੇਦਾਂ, ਗੀਤਾ ਅਤੇ ਮਹਾਭਾਰਤ ਦੀ ਰਚਨਾ ਕੀਤੀ ਸੀ। ਸਾਡਾ ਸਾਹਿਤ ਪੁਰਾਤਨ ਹੈ। ਸਾਹਿਤ ਨੂੰ ਮਨ ਨਾਲ ਯਾਦ ਕਰਨਾ ਚਾਹੀਦਾ ਹੈ, ਵਾਣੀ ਨਾਲ ਬੋਲਣਾ ਚਾਹੀਦਾ ਹੈ।
ਉਨਾ ਕਿਹਾ ਕਿਦੇਸ਼ ਦੀ ਆਜਾਦੀ ਵਿਚ ਵੱਖ-ਵੱਖ ਵਰਗ ਦੇ ਬਹੁਤ ਸਾਰੇ ਲੋਕਾਂ ਨੇ ਮਹਤੱਵਪੂਰਣ ਭੁਮਿਕਾ ਨਿਭਾਈ ਪਰ ਸਾਹਿਤਕਾਰਾਂ, ਕਵੀਆਂ, ਲੇਖਕਾਂ, ਰਚਨਾਕਾਰਾਂ ਤੇ ਪੱਤਰਕਾਰਾਂ ਨੇ ਸਮਾਜ ਨੂੰ ਜਾਗਰੁਕ ਕਰਨ ਵਿਚ ਅਹਿਮ ਯੋਗਦਾਨ ਦਿੱਤਾ। ਇਸ ਨਾਲ ਦੇਸ਼ਭਗਤੀ ਅੰਦੋਲਨ ਨੂੰ ਜੋਰ ਮਿਲਿਆ ਅਤੇ ਰਾਸ਼ਟਰਪੇ੍ਰਮ ਤੇ ਜਨਜਾਗਰਣ ਦੀ ਭਾਵਨਾ ਆਈ। ਮੁੱਖ ਮੰਤਰੀ ਨੇ ਨੇਪੋਲੀਅਨ ਬੋਨਾਪਾਰਟ ਦਾ ਉਹਾਹਰਣ ਦਿੰਦੇ ਹੋਏ ਕਿਹਾ ਕਿ ਦੋ ਹੀ ਤਾਕਤਾਂ ਹਨ ਜਾਂ ਤਾਂ ਤਲਵਾਰ ਦੀ ਜਾਂ ਫਿਰ ਕਲਮ ਦੀ।
ਸਾਹਿਤ ਦੇ ਪ੍ਰਤੀ ਕਰਨ ਜਾਗਰੂਕ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਇੰਟਰਨੈਟ ਦੇ ਦੌਰ ਵਿਚ ਨੌਜੁਆਨਾਂ ਦੀ ਸਾਹਿਤ ਦੇ ਪ੍ਰਤੀ ਰੁਝਾਨ ਘੱਟ ਹੋ ਰਿਹਾ ਹੈ, ਉਨ੍ਹਾਂ ਨੂੰ ਜਾਗਰੁਕ ਕਰਨ ਦੀ ਜਰੂਰਤ ਹੈ। ਸਾਹਿਤ ਅਕਾਦਮੀਆਂ ਰਾਹੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪੇ੍ਰਰਿਤ ਕੀਤਾ ਜਾ ਰਿਹਾ ਹੈ। ਸਾਹਿਤ ਦੇ ਖੇਤਰ ਵਿਚ ਯੋਗਦਾਨ ਘੱਟ ਨਾ ਹੋਵੇ ਇਸ ਲਈ ਸਾਹਿਤ ਅਕਾਦਮੀਆਂ ਮਹਤੱਵਪੂਰਣ ਭੁਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਹਿਤਕਾਰ ਅਤੇ ਸਾਹਿਤ ਦੇਸ਼ ਤੇ ਸਮਾਜ ਦੀ ਸੀਮਾਵਾਂ ਵਿਚ ਨਹੀਂ ਬੰਨ੍ਹੇ ਹੁੰਦੇ। ਉਹ ਕਿਤੇ ਵੀ ਆਪਣੇ ਸਾਹਿਤ ਨਾਲ ਸਮਾਜ ਨੂੰ ਜਾਗਰੁਕ ਕਰ ਸਕਦੇ ਹਨ। ਸਾਹਿਤ ਵਿਚ ਕਹੀ ਗਈ ਗਲ ਕਈ ਵਾਰ ਲੋਕਾਂ ਦਾ ਪੂਰਾ ਜੀਵਨ ਸੁਧਾਰ ਦਿੰਦੀ ਹੈ। ਸੰਤਾਂ ਦੀ ਬਾਣੀ ਸੁਣਕੇ ਬੁਰਾਈ ਤੋਂ ਪੀੜਤ ਲੋਕਾਂ ਦੇ ਜੀਵਨ ਵਿਚ ਵੀ ਬਦਲਾਅ ਆ ਜਾਂਦਾ ਹੈ।