ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਦੇਸ਼ ਦੇ ਬਦਨਾਮ ਗੈਂਗਸਟਰ ਅੰਸਾਰੀ ਨਾਲ ਹੋਈ ਮੀਟਿੰਗ ਬਾਰੇ ਜਵਾਬ ਦੇਣ ਚੰਨੀ : ਅਕਾਲੀ ਦਲ


ਚੰਡੀਗੜ੍ਹ, 25 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੰ ਆਖਿਆ ਕਿ ਉਹ ਆਪਣੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦੇਸ਼ ਦੇ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ, ਉਸ ਦੇ ਪਰਿਵਾਰ ਤੇ ਕਰੀਬੀਆਂ ਨਾਲ ਮੀਟਿੰਗ ਕਰਨ ਬਾਰੇ ਜਵਾਬ ਦੇਣ।

ਇਹ ਘਟਨਾਕ੍ਰਮ ਇਸ ਵੀ ਅਹਿਮ ਹੋ ਗਿਅ ਹੈ ਕਿਉਂਕਿ ਇਹ ਉਸ ਵੇਲੇ ਹੋਇਆ ਹੈ ਜਦੋਂ ਪੰਜਾਬ ਵਿਚ ਹਾਲ ਹੀ ਵਿਚ ਬੰਬ ਧਮਾਕੇ ਹੋਏ ਹਨ ਤੇ ਵਾਰ ਵਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਬੁਲਾਰੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ ਕਿ ਕਾਂਗਰਸ ਸਰਕਾਰ ਨੇ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਵਾਸਤੇ ਲੋਕਾਂ ਦਾ ਧਿਆਨ ਭੜਕਾਉਣ ਲਈ ਅਤਿਵਾਦੀ ਗਤੀਵਿਧੀਆਂ ਤੇ ਬੇਅਦਬੀਆਂ ਕਰਵਾਉਣ ਦਾ ਰਾਹ ਫੜਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਪਸ਼ਟ ਜਵਾਬ ਦੇਣ ਕਿ ਉਹਨਾਂ ਦੇ ਗ੍ਰਹਿ ਮੰਤਰੀ ਜਿਹਨਾਂ ਦੀ  ਅਮਨ ਕਾਨੂੰਨ ਦੀ ਵਿਵਸਥਾ ਦੀ ਰਾਖੀ ਦੀ ਜ਼ਿੰਮੇਵਾਹਰੀ ਬਣਦੀ ਹੈ, ਉਹ ਬਦਨਾਮ ਗੈਂਗਸਟਰ ਅੰਸਾਰੀ ਨਾਲ ਮੀਟਿੰਗਾਂ ਕਿਉਂ ਕਰ ਰਹੇ ਹਨ। ਇਸ ਘਟਨਾਕ੍ਰਮ ਨੇ ਉਹਨਾਂ ਰਿਪੋਰਟਾਂ ਨੂੰ ਬਲ ਦਿੱਤਾ ਹੈ ਜਿਹਨਾਂ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸ਼ਾਸਕ ਪੰਜਾਬ ਦਾ ਸ਼ਾਂਤੀਪੂਰਨ ਤੇ ਫਿਰਕੂ ਸਦਭਾਵਨਾ ਵਾਲਾ ਮਾਹੌਲ ਖਰਾਬ ਕਰ ਕੇ ਇਸ ਵਿਚੋਂ ਸਿਆਸੀ ਲਾਹਾ ਖੱਟਣਾ ਚਾਹੁੰਦੇ ਹਨ। 

Leave a Reply

Your email address will not be published. Required fields are marked *