ਜਬਰ ਜਨਾਹ ਮਾਮਲਾ : ਵਿਧਾਇਕ ਬੈਂਸ ਨੂੰ ਵੱਡਾ ਝਟਕਾ, ਗ੍ਰਿਫ਼ਤਾਰੀ ਵਾਰੰਟ ਵਾਪਸ ਲੈਣ ਦੀ ਪਟੀਸ਼ਨ ਖ਼ਾਰਜ

Bains/nawanpunjab.com

ਲੁਧਿਆਣਾ, 25 ਦਸੰਬਰ (ਬਿਊਰੋ)- ਜੁਡੀਸ਼ੀਅਲ ਮੈਜਿਸਟ੍ਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ਨੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਵਕੀਲ ਵ੍ਰਲੋਂ ਇਕ ਕਥਿਤ ਜਬਰ ਜਨਾਹ ਮਾਮਲੇ ’ਚ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੇ ਆਦੇਸ਼ ਨੂੰ ਵਾਪਸ ਲੈਣ ਲਈ ਦਾਇਰ ਇਕ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਇਸ ਨੂੰ ਕਾਨੂੰਨ ਦੀ ਨਜ਼ਰ ’ਚ ਬਣਾਈ ਰੱਖਣ ਯੋਗ ਨਾ ਦੱਸਦੇ ਹੋਏ ਅਰਜ਼ੀ ਖ਼ਾਰਜ ਕਰ ਦਿੱਤੀ। ਸਬੰਧਤ ਪੁਲਿਸ ਵਾਲੇ ਦੇ ਬਿਆਨ ਨੂੰ ਦਰਜ ਕਰਨ ਲਈ ਮਾਮਲੇ ਨੂੰ 5 ਜਨਵਰੀ, 2022 ਤਕ ਲਈ ਮੁਲਤਵੀ ਕਰ ਦਿੱਤਾ ਗਿਆ।

ਜੁਲਾਈ 2021 ’ਚ ਅਦਾਲਤ ਦੇ ਆਦੇਸ਼ ’ਤੇ ਐੱਫਆਈਆਰ ਦਰਜ ਕੀਤੀ ਗਈ ਸੀ ਪਰ ਇਸ ਵਿਚ ਅੱਜ ਤਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ। ਔਰਤ ਨੇ 16 ਨਵੰਬਰ, 2020 ਨੂੰ ਲੁਧਿਆਣਾ ਦੇ ਵਿਧਾਇਕ ਬੈਂਸ, ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ, ਸੁਖਚੈਨ ਸਿੰਘ, ਪਰਮਜੀਤ ਸਿੰਘ ਉਰਫ ਪੰਮਾ, ਗੋਗੀ ਸ਼ਰਮਾ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਹੱਥਲਿਖਤ ਅਰਜ਼ੀ ਦਿੱਤੀ ਸੀ।

Leave a Reply

Your email address will not be published. Required fields are marked *