ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ‘ਚ ਆਯੋਜਿਤ ‘ਆਟੋ ਸੰਵਾਦ’ ਪ੍ਰੋਗਰਾਮ ਤਹਿਤ ਪੰਜਾਬ ਦੇ ਆਟੋ ਰਿਕਸ਼ਾ ਅਤੇ ਟੈਕਸੀ ਚਾਲਕਾਂ ਨੂੰ ਦਰਪੇਸ਼ ਦਿੱਕਤਾਂ ਅਤੇ ਸਮੱਸਿਆਵਾਂ ਅਤੇ ਉਨ੍ਹਾਂ ਦੇ ਪੱਕੇ ਹੱਲ ਲਈ ਸੁਝਾਅ ਸੁਣੇ ਅਤੇ ਭਰੋਸਾ ਦਿੱਤਾ ਕਿ 2022 ‘ਚ ਪੰਜਾਬ ਅੰਦਰ ‘ਆਪ’ ਦੀ ਸਰਕਾਰ ਬਣਨ ਉਪਰੰਤ ਦਿੱਲੀ ਦੇ ਆਟੋ ਚਾਲਕਾਂ ਵਾਂਗ ਪੰਜਾਬ ਦੇ ਆਟੋ ਅਤੇ ਟੈਕਸੀ ਚਾਲਕਾਂ ਦੀਆਂ ਸਮੱਸਿਆਵਾਂ ਦਾ ਠੋਸ ਹੱਲ ਪਹਿਲ ਦੇ ਆਧਾਰ ‘ਤੇ ਕਰਨਗੇ। ਨਿਯਮਾਂ-ਕਾਨੂੰਨਾਂ ‘ਚ ਲੋੜੀਂਦੇ ਸੁਧਾਰ ਅਤੇ ਬਦਲਾਅ ਕੀਤੇ ਜਾਣਗੇ, ਜਿਵੇਂ ਦਿੱਲੀ ‘ਚ ਕੀਤੇ ਹਨ। ਕੇਜਰੀਵਾਲ ਦਾ ਇਹ ‘ਆਟੋ ਸੰਵਾਦ’ ਸ਼ੁਰੂ ਹੁੰਦਿਆਂ ਹੀ ਹੋਰ ਰੋਚਕ ਹੋ ਗਿਆ, ਜਦੋਂ ਇੱਕ ਆਟੋ ਰਿਕਸ਼ਾ ਦਲੀਪ ਕੁਮਾਰ ਤਿਵਾੜੀ ਨੇ ਦਿੱਲੀ ਦੇ ਮੁੱਖ ਮੰਤਰੀ ਆਪਣੇ ਘਰ ਰਾਤਰੀ ਭੋਜ ਦੀ ਦਾਅਵਤ ਦੇ ਦਿੱਤੀ ਅਤੇ ਨਾਲ ਹੀ ਬੇਨਤੀ ਕੀਤੀ ਕਿ ਚੰਗਾ ਲੱਗੇਗਾ ਕਿ ਉਹ (ਕੇਜਰੀਵਾਲ) ਉਸ ਦੇ ਆਟੋ ‘ਚ ਬੈਠ ਕੇ ਹੀ ਉਸ ਦੇ ਘਰ ਰਾਤ ਦੇ ਖਾਣੇ ‘ਤੇ ਜਾਣ। ਜਿਸ ਨੂੰ ਤੁਰੰਤ ਸਵੀਕਾਰ ਕਰਦਿਆਂ ਕੇਜਰੀਵਾਲ ਨੇ ਪੁੱਛਿਆ ਕਿ ਕੀ ਉਹ ਆਪਣੇ ਨਾਲ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੂੰ ਵੀ ਨਾਲ ਲੈ ਕੇ ਆ ਜਾਣ? ਪ੍ਰੋਗਰਾਮ ਖ਼ਤਮ ਹੁੰਦਿਆਂ ਕੇਜਰੀਵਾਲ, ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਆਟੋ ‘ਚ ਬੈਠ ਕੇ ਦਲੀਪ ਤਿਵਾੜੀ ਦੇ ਘਰ ਗਏ ਅਤੇ ਰਾਤਰੀ ਭੋਜ ਕੀਤਾ।
Related Posts
ਦਿੱਲੀ ’ਚ 13 ਸਾਲ ਬਾਅਦ ਜਨਵਰੀ ’ਚ ਇਕ ਦਿਨ ’ਚ ਪਿਆ ਸਭ ਤੋਂ ਵੱਧ ਮੀਂਹ
ਨਵੀਂ ਦਿੱਲੀ, 8 ਜਨਵਰੀ (ਬਿਊਰੋ)- ਦਿੱਲੀ ’ਚ ਘੱਟੋ-ਘੱਟ ਪਿਛਲੇ 13 ਸਾਲ ਬਾਅਦ ਜਨਵਰੀ ’ਚ ਇਕ ਦਿਨ ’ਚ ਸਭ ਤੋਂ ਵੱਧ…
ਕਿਸਾਨਾਂ ਦੇ ਸਮਰਥਨ ’ਚ ਟਰੈਕਟਰ ਚਲਾ ਸੰਸਦ ਪੁੱਜੇ ਰਾਹੁਲ, ਬੋਲੇ- ‘ਖੇਤੀ ਕਾਨੂੰਨ ਵਾਪਸ ਲਓ’
ਨਵੀਂ ਦਿੱਲੀ, 26 ਜੁਲਾਈ (ਦਲਜੀਤ ਸਿੰਘ)- ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਂਗਰਸ ਆਗੂ ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਭਵਨ ਪੁੱਜੇ।…
ਰਾਜਸਥਾਨ: ਉਦੈਪੁਰ ’ਚ 10ਵੀਂ ਦੇ ਵਿਦਿਆਰਥੀ ਵੱਲੋਂ ਸਹਿਪਾਠੀ ਨੂੰ ਚਾਕੂ ਮਾਰਨ ਕਾਰਨ ਫ਼ਿਰਕੂ ਹਿੰਸਾ ਭੜਕੀ
ਜੈਪੁਰ, ਰਾਜਸਥਾਨ ਦੇ ਉਦੈਪੁਰ ਵਿਚ ਸਰਕਾਰੀ ਸਕੂਲ ਵਿਚ 10ਵੀਂ ਦੇ ਵਿਦਿਆਰਥੀ ਵਲੋਂ ਆਪਣੇ ਸਹਿਪਾਠੀ ਨੂੰ ਚਾਕੂ ਮਾਰਨ ਤੋਂ ਬਾਅਦ ਪੈਦਾ…