ਚੰਡੀਗੜ੍ਹ, 2 ਅਕਤੂਬਰ (ਦਲਜੀਤ ਸਿੰਘ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਰੇਲਵੇ ਟਰੈਕਾਂ ‘ਤੇ ਧਰਨੇ ਦੇਣ ਵਾਲੇ ਕਿਸਾਨਾਂ ‘ਤੇ ਆਰ.ਪੀ.ਐਫ. ਦੁਆਰਾ ਦਰਜ ਕੀਤੇ ਕੇਸ ਵਾਪਸ ਲੈਣ ਦੇ ਆਦੇਸ਼ ਜਾਰੀ ਕੀਤੇ ਗਏ ਹਨ | ਆਰ.ਪੀ.ਐਫ. ਦੇ ਚੇਅਰਮੈਨ ਨੂੰ ਤੁਰੰਤ ਅਜਿਹਾ ਕਰਨ ਲਈ ਕਿਹਾ ਗਿਆ ਹੈ |
ਇਸ ਨਾਲ ਹੀ ਆਸ਼ੀਰਵਾਦ ਯੋਜਨਾ ਲੜਕੀਆਂ ਦੇ ਲਾਭਪਾਤਰੀਆਂ ਦੀ ਆਮਦਨੀ ਦੀ ਸੀਮਾ ਨੂੰ ਹਟਾਉਣ ਲਈ ਕਿਹਾ ਹੈ ਜਿਨ੍ਹਾਂ ਨੇ ਕੋਰੋਨਾ ਦੌਰਾਨ ਆਪਣੇ ਮਾਪਿਆਂ ਨੂੰ ਗੁਆ ਦਿੱਤਾ ਹੈ ਙ ਇਸ ਨਾਲ ਹੀ 1.1.2004 ਤੋਂ ਬਾਅਦ ਨਿਯੁਕਤ ਕੀਤੇ ਗਏ ਸਰਕਾਰੀ ਕਰਮਚਾਰੀਆਂ ਲਈ ਪਰਿਵਾਰਕ ਪੈਨਸ਼ਨ ਨੂੰ ਵੀ ਮਨਜ਼ੂਰੀ ਦਿੱਤੀ।