ਚੰਡੀਗੜ੍ਹ, 25 ਸਤੰਬਰ (ਦਲਜੀਤ ਸਿੰਘ)- ਪੰਜਾਬ ਕੈਬਨਿਟ ਵਿਚ ਨਵੇਂ ਵਜ਼ੀਰਾਂ ਦੇ ਨਾਂ ਲਗਭਗ ਫਾਈਨਲ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਚਰਨਜੀਤ ਚੰਨੀ ਦੀ ਨਵੀਂ ਵਜ਼ਾਰਤ ਦੇ ਵਜੀਰ ਲਗਭਗ ਤੈਅ ਹੋ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ, ਰਾਣਾ ਗੁਰਜੀਤ ਸਿੰਘ, ਗੁਰਕੀਰਤ ਕੋਟਲੀ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚਰਨਜੀਤ ਚੰਨੀ ਦੀ ਕੈਬਨਿਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦਾ ਐਲਾਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਵਲੋਂ ਰਾਜਪਾਲ ਕੋਲੋਂ ਮਿਲਣ ਲਈ ਸਮਾਂ ਵੀ ਮੰਗ ਲਿਆ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 12.30 ਵਜੇ ਗਵਰਨਰ ਹਾਊਸ ਪਹੁੰਚਣਗੇ, ਅਤੇ ਨਵੀਂ ਕੈਬਨਿਟ ਦੀ ਸੂਚੀ ਗਵਰਨਰ ਨੂੰ ਸੌਂਪਣਗੇ।
ਹੁਣ ਜਦੋਂ 7 ਨਵੇਂ ਚਹਿਿਰਆਂ ਨੂੰ ਮੰਤਰੀ ਮੰਲ ਵਿਚ ਸ਼ਾਮਲ ਕਰਨਾ ਲਗਭਗ ਤੈਅ ਮੰਨਿਆ ਜਾ ਰਹਾ ਹੈ ਤਾਂ ਦੇਖਣਾ ਇਹ ਹੋਵੇਗਾ ਕਿ ਕੈਪਟਨ ਦੀ ਮੰਤਰੀ ਮੰਡਲ ਵਿਚ ਰਹਿਣ ਵਾਲੇ ਕਿਹੜੇ-ਕਿਹੜੇ ਮੰਤਰੀ ਦੀ ਚੰਨੀ ਵਜ਼ਾਰਤ ’ਚੋਂ ਛੁੱਟੀ ਹੁੰਦੀ ਹੈ। ਉਂਝ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੇਟ ਐਂਡ ਵਾਚ ਦੀ ਨੀਤੀ ’ਤੇ ਬੈਠੇ ਹਨ। ਕੈਪਟਨ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਆਪਣਾ ਅਗਲਾ ਕਦਮ ਉਹ ਆਪਣੇ ਸਹਿਯੋਗੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਚੁੱਕਣਗੇ।