ਨਵੀਂ ਦਿੱਲੀ, 18 ਸਤੰਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਅਮਰਿੰਦਰ ਸਿੰਘ ਸ਼ਾਮ 4.30 ਵਜੇ ਰਾਜਪਾਲ ਨੂੰ ਮਿਲਣਗੇ ਅਤੇ ਆਪਣਾ ਅਸਤੀਫਾ ਸੌਂਪਣਗੇ। ਇਸ ਤੋਂ ਪਹਿਲਾਂ ਸ੍ਰੀ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲ ਕੀਤੀ ਅਤੇ ਵਾਰ -ਵਾਰ “ਅਪਮਾਨ” ਕਰਨ ‘ਤੇ ਨਾਰਾਜ਼ਗੀ ਅਤੇ ਨਾਖੁਸ਼ੀ ਜ਼ਾਹਰ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਆਪਣੇ ਸਮਰਥਕ ਵਿਧਾਇਕਾਂ ਨਾਲ ਮੀਟਿੰਗ ਵਿੱਚ ਅਸਤੀਫਾ ਦੇਣ ਬਾਰੇ ਫੈਸਲਾ ਲਿਆ।
Related Posts
ਦਿੱਲੀ ‘ਚ ਤੂਫਾਨ ਤੇ ਮੀਂਹ ਨੇ ਮਚਾਈ ਤਬਾਹੀ, ਬਿਹਾਰ ‘ਚ ਯੈਲੋ ਅਲਰਟ, ਜਾਣੋ ਆਪਣੇ ਸੂਬੇ ‘ਚ ਮੌਸਮ ਦਾ ਹਾਲ
ਨਵੀਂ ਦਿੱਲੀ, 31 ਮਈ– ਰਾਜਧਾਨੀ ਦਿੱਲੀ ‘ਚ ਸੋਮਵਾਰ ਸ਼ਾਮ ਨੂੰ ਆਏ ਤੂਫਾਨ ਅਤੇ ਮੀਂਹ ਨੇ ਕਾਫੀ ਤਬਾਹੀ ਮਚਾਈ। 100 ਕਿਲੋਮੀਟਰ…
ਪੰਜਾਬ ‘ਚ ਬੱਸਾਂ ਦਾ ਚੱਕਾ ਜਾਮ, ਸੂਬੇ ਦੇ ਸਾਰੇ ਪੁਲ ਜਾਮ ਕਰਨ ਤੇ ਕੈਪਟਨ ਦੀ ਰਿਹਾਇਸ਼ ਘੇਰਨ ਦੀ ਚੇਤਾਵਨੀ
ਚੰਡੀਗੜ੍ਹ, 6 ਸਤੰਬਰ (ਦਲਜੀਤ ਸਿੰਘ)- ਪੰਜਾਬ ਵਿੱਚ ਪਨਬਸ ਤੇ ਪੀਆਰਟੀਸੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲ਼ਾਫ ਅਣਮਿੱਥੇ…
ਪੰਜਾਬ ਸਰਕਾਰ ਨੂੰ ਮਾਈਨਿੰਗ ਮਾਮਲੇ ‘ਚ ਵੱਡਾ ਝਟਕਾ, ਹਾਈਕੋਰਟ ਨੇ ਨਵੀਂ ਨੀਤੀ ‘ਤੇ ਲਾਈ ਰੋਕ
ਚੰਡੀਗੜ੍ਹ- ਪੰਜਾਬ ਸਰਕਾਰ ਨੂੰ ਮਾਈਨਿੰਗ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਸਰਕਾਰ ਦੀ…