ਡੇਰਾ ਬਾਬਾ ਨਾਨਕ: ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ 113ਬਟਾਲੀਅਨ ਦੀ ਬੀਓਪੀ ਆਬਾਦ ਤੇ ਤਾਇਨਾਤ ਬੀਐਸਐਫ਼ ਜਵਾਨਾਂ ਵਲੋਂ ਸ਼ੁੱਕਰਵਾਰ ਦੀ ਰਾਤ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਪਾਕਿਸਤਾਨ ਡਰੋਨ ‘ਤੇ ਫਾਇਰਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੀ ਰਾਤ ਸਰਹੱਦ ‘ਤੇ ਚੌਕਸ ਬੀਐਸਐਫ ਦੀ ਬੀਓਪੀ ਆਬਾਦ ਦੇ ਜਵਾਨਾਂ ਰਾਤ ਵੇਲੇ ਆਸਮਾਨ ਵਿੱਚ ਭਾਰਤੀ ਸੀਮਾ ਤੇ ਪਾਕਿਸਤਾਨੀ ਡਰੋਨ ਨੂੰ ਵੇਖਿਆ। ਜਿੱਥੇ ਡਿਊਟੀ ਤੇ ਚੌਕਸ ਜਵਾਨਾਂ ਵੱਲੋਂ 3 ਦੇ ਕਰੀਬ ਫਾਇਰ ਕਰਨ ਤੋਂ ਇਲਾਵਾ ਰੋਸ਼ਨੀ ਲਈ ਈਲੂ ਬੰਬ ਵੀ ਛੱਡੇ ਗਏ। ਡਰੋਨ ਐਕਟੀਵਿਟੀ ਦੀ ਖ਼ਬਰ ਸੁਣਦਿਆਂ ਹੀ ਬੀਐਸਐਫ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ। ਸ਼ਨਿੱਚਰਵਾਰ ਤੜਕਸਾਰ ਤੋਂ ਬੀਐਸਐਫ ਦੀ 113 ਬਟਾਲੀਅਨ ਦੇ ਅਧਿਕਾਰੀਆਂ ਅਤੇ ਜਵਾਨਾਂ ਤੋਂ ਇਲਾਵਾ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਸੰਬੰਧਤ ਏਰੀਏ ਵਿੱਚ ਪਹੁੰਚ ਕੇ ਸਰਚ ਅਭਿਆਨ ਚਲਾਇਆ ਹੋਇਆ ਹੈ।
Related Posts
ਜੀ.ਐਮ. ਸਰ੍ਹੋਂ ਬੀਜ ਮਾਮਲਾ : ਵਿਧਾਨ ਸਭਾ ਦੇ ਸਪੀਕਰ ਨੇ 16 ਜਨਵਰੀ ਨੂੰ ਸੱਦੀ ਮੀਟਿੰਗ
ਚੰਡੀਗੜ੍ਹ 11 ਜਨਵਰੀ – ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਜੀ.ਐਮ. ਸਰ੍ਹੋਂ ਮਾਮਲੇ ’ਤੇ ਵਿਚਾਰ ਚਰਚਾ ਲਈ 16 ਜਨਵਰੀ ਨੂੰ…
ਜੇ ਸਰਕਾਰ ਲੋਕ ਸਭਾ ਸਪੀਕਰ ਦੀ ਚੋਣ ਲਈ ਸਮਰਥਨ ਚਾਹੁੰਦੀ ਹੈ ਤਾਂ ਡਿਪਟੀ ਵਿਰੋਧੀ ਧਿਰ ਦਾ ਹੋਵੇਗਾ: ਰਾਹੁਲ
ਨਵੀਂ ਦਿੱਲੀ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਲੋਕ ਸਭਾ ਦੇ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀ…
ਕੈਪਟਨ ਦੀ ਮੰਸ਼ਾ ਪੰਜਾਬ ਵਿਚ ਗਵਰਨਰ ਰੂਲ ਲਾਗੂ ਕਰਵਾਉਣ ਦੀ ਹੈ : ਪਰਗਟ ਸਿੰਘ
ਚੰਡੀਗੜ੍ਹ, 14 ਅਕਤੂਬਰ – ਪੰਜਾਬ ‘ਚ ਬੀ.ਐੱਸ. ਐੱਫ. ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਪੰਜਾਬ ਸਰਕਾਰ ਦੀ ਪ੍ਰੈੱਸ ਵਾਰਤਾ…