ਇਸਲਾਮਾਬਾਦ (ICC Champions Trophy 2025) : ਚੈਂਪੀਅਨਸ ਟਰਾਫੀ ਅਗਲੇ ਸਾਲ ਦੇ ਸ਼ੁਰੂ ‘ਚ ਪਾਕਿਸਤਾਨ ‘ਚ ਹੋਣੀ ਹੈ ਪਰ ਭਾਰਤ ਨੇ ਆਪਣੀ ਟੀਮ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਉਦੋਂ ਤੋਂ ਪਾਕਿਸਤਾਨ ‘ਚ ਕ੍ਰਿਕਟ ਬੋਰਡ (PCB) ਤੋਂ ਲੈ ਕੇ ਸਰਕਾਰ ਤਕ ਹਲਚਲ ਤੇਜ਼ ਹੈ।
ਤਾਜ਼ਾ ਖ਼ਬਰ ਇਹ ਹੈ ਕਿ ਭਾਰਤ ਵੱਲੋਂ ਇਨਕਾਰ ਦਾ ਅਧਿਕਾਰਤ ਨੋਟਿਸ ਮਿਲਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ (PCB) ਨੇ ਆਪਣੀ ਸਰਕਾਰ ਤੱਕ ਪਹੁੰਚ ਕੀਤੀ ਹੈ। ਪੀਸੀਬੀ ਨੇ ਸਰਕਾਰ ਤੋਂ ਪੁੱਛਿਆ ਕਿ ਅੱਗੇ ਕੀ ਕਰਨਾ ਹੈ?
ਪਾਕਿਸਤਾਨ ਸਰਕਾਰ ਦਾ ਰੁਖ ਤੈਅ ਕਰੇਗਾ ਚੈਂਪੀਅਨਸ ਟਰਾਫੀ ਦਾ ਭਵਿੱਖ
ਹੁਣ ਸਭ ਕੁਝ ਪਾਕਿਸਤਾਨ ਸਰਕਾਰ ਦੇ ਰੁਖ ‘ਤੇ ਨਿਰਭਰ ਕਰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਵੀ ਬੀਸੀਸੀਆਈ ਦੀ ਤਰਜ਼ ‘ਤੇ ਪੀਸੀਬੀ ਤੋਂ ਜਵਾਬ ਮੰਗ ਸਕਦੀ ਹੈ।
ਭਾਵ, ਪੀਸੀਬੀ ਕਹਿ ਸਕਦਾ ਹੈ ਕਿ ਚਾਹੇ ਭਾਰਤੀ ਟੀਮ ਨਾ ਖੇਡੇ ਪਰ ਚੈਂਪੀਅਨਜ਼ ਟਰਾਫੀ ਪਾਕਿਸਤਾਨ ‘ਚ ਹੀ ਕਰਵਾਈ ਜਾਵੇਗੀ। ਪਾਕਿਸਤਾਨ ਹਾਈਬ੍ਰਿਡ ਮਾਡਲ ਦਾ ਪ੍ਰਸਤਾਵ ਨੂੰ ਰੱਦ ਕਰਨ ਜਾ ਰਿਹਾ ਹੈ।
ਹਾਈਬ੍ਰਿਡ ਮਾਡਲ ‘ਚ ਇਹ ਪ੍ਰਸਤਾਵ ਰੱਖਿਆ ਗਿਆ ਸੀ ਕਿ ਏਸ਼ੀਆ ਕੱਪ ਦੀ ਤਰਜ਼ ‘ਤੇ ਭਾਰਤ ਦੇ ਮੈਚ ਪਾਕਿਸਤਾਨ ਤੋਂ ਬਾਹਰ ਕਿਸੇ ਹੋਰ ਦੇਸ਼ ‘ਚ ਖੇਡੇ ਜਾਣ। ਹਾਲਾਂਕਿ ਇਸ ਵਾਰ ਪਾਕਿਸਤਾਨ ਇਸ ਲਈ ਤਿਆਰ ਨਹੀਂ ਹੋਵੇਗਾ।