ਕਲਾਨੌਰ: ਸੋਮਵਾਰ ਤੜਕਸਾਰ ਕਲਾਨੌਰ ਤੋਂ ਗੁਜਰਦੇ ਨੈਸ਼ਨਲ ਹਾਈਵੇ 354 ਦੇ ਗੁਰਦਾਸਪੁਰ ਮਾਰਗ ‘ਤੇ ਬੱਜਰੀ ਨਾਲ ਭਰੇ ਟਰਾਲੀ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਕਾਰ ਚਾਲਕ ਦੀ ਮੌਕੇ ‘ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਪੀਬੀ 08 ਏਐਨ 40 58 ਕਲਾਨੌਰ ਤੋਂ ਗੁਰਦਾਸਪੁਰ ਵੱਲ ਜਾ ਰਹੀ ਸੀ ਕਿ ਗੁਰੂ ਨਾਨਕ ਰਾਈਸ ਮਿੱਲ ਨਜ਼ਦੀਕ ਗੁਰਦਾਸਪੁਰ ਵਾਲੇ ਪਾਸੇ ਤੋਂ ਆਏ ਰਹੇ ਬੱਜਰੀ ਨਾਲ ਭਰੇ ਟਰਾਲੇ (ਘੋੜਾ) ਨੰਬਰ ਪੀ ਬੀ ਜੀਰੋ 2 ਈ ਐਸ 8238 ਦਰਮਿਆਨ ਆਹਮੋ-ਸਾਹਮਣੇ ਟੱਕਰ ਹੋ ਗਈ।
ਜਿਸ ਦੌਰਾਨ ਕਾਰ ਚਾਲਕ ਦੀ ਮੌਕੇ ‘ਤੇ ਮੌਤ ਹੋ ਗਈ। ਕਾਰ ਚਾਲਕ ਦੀ ਜੇਬ ਵਿੱਚੋਂ ਮਿਲੇ ਪੈਨ ਕਾਰਡ ਰਾਹੀਂ ਉਸ ਦੀ ਪਛਾਣ ਬਸੰਤ ਮਸੀਹ ਪੁੱਤਰ ਅਕਰਮ ਮਸੀਹ ਵਜੋਂ ਹੋਈ। ਇਸ ਘਟਨਾ ਦੀ ਖਬਰ ਮਿਲਦਿਆਂ ਹੀ ਪੁਲਿਸ ਥਾਣਾ ਕਲਾਨੌਰ ਵਲੋਂ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।