ਅੰਮ੍ਰਿਤਸਰ, 13 ਸਤੰਬਰ (ਦਲਜੀਤ ਸਿੰਘ)- ਰਾਸ਼ਟਰੀ ਤੇ ਵਿਰਾਸਤੀ ਸਮਾਰਕ ਦੀ ਹੈਸੀਅਤ ਰੱਖਣ ਵਾਲੇ ਜਲ੍ਹਿਆਂਵਾਲਾ ਬਾਗ਼ ਸਮਾਰਕ ‘ਚ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਚੱਲਦਿਆਂ ਬਾਗ਼ ਵਿਚਲੇ ਸਮਾਰਕਾਂ ਦੇ ਪੁਰਾਣੇ ਢਾਂਚਿਆਂ ਨਾਲ ਕੀਤੀ ਛੇੜਛਾੜ ਦੀ ਸਾਬਕਾ ਕੈਬਨਿਟ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਤਿੱਖੇ ਸ਼ਬਦਾਂ ‘ਚ ਨਿੰਦਾ ਕੀਤੀ ਹੈ।
ਅੱਜ ਸਵੇਰੇ ਜਲ੍ਹਿਆਂਵਾਲਾ ਬਾਗ਼ ਪਹੁੰਚ ਕੇ ਉਨ੍ਹਾਂ ਨੇ ਸਮਾਰਕਾਂ ਦੀ ਬਾਹਰੀ ਦਿੱਖ ਨਾਲ ਕੀਤੀ ਛੇੜਛਾੜ ਦਾ ਜਾਇਜ਼ਾ ਲਿਆ ਅਤੇ ਬਾਗ਼ ਦੇ ਇਤਿਹਾਸਕ ਢਾਂਚਿਆਂ ‘ਚ ਕੀਤੇ ਵਿਗਾੜ ਨੂੰ ਸ਼ਹੀਦਾਂ ਦਾ ਅਪਮਾਨ ਦੱਸਿਆ।