ਚੰਡੀਗੜ੍ਹ : ਵਿੱਤੀ ਕਮਿਸ਼ਨਰੇਟ ਸਕੱਤਰੇਤ, ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਤੋਂ ਬਾਅਦ ਮੋਬਾਈਲ ਫੋਨ ਬੰਦ ਨਾ ਕਰਨ ਦੀ ਹਦਾਇਤ ਕੀਤੀ ਹੈ। ਇਹ ਹੁਕਮ ਸਾਰੇ ਗਰੁੱਪ ਏ, ਗਰੁੱਪ ਬੀ, ਗਰੁੱਪ ਸੀ ਅਤੇ ਗਰੁੱਪ ਡੀ ਦੇ ਅਧਿਕਾਰੀਆਂ/ਕਰਮਚਾਰੀਆਂ ‘ਤੇ ਲਾਗੂ ਹੁੰਦਾ ਹੈ।
ਵਿੱਤੀ ਕਮਿਸ਼ਨਰੇਟ ਸਕੱਤਰੇਤ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਅਧਿਕਾਰੀ/ਕਰਮਚਾਰੀ ਦਫ਼ਤਰੀ ਸਮੇਂ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਆਪਣੇ ਮੋਬਾਈਲ ਫੋਨ ਬੰਦ ਕਰ ਲੈਂਦੇ ਹਨ ਜਾਂ ਫੋਨ ਰਿਸੀਵ ਨਹੀਂ ਕਰਦੇ, ਜਿਸ ਕਾਰਨ ਜ਼ਰੂਰੀ ਕੰਮ ਲਈ ਉਨ੍ਹਾਂ ਨਾਲ ਸੰਪਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਦਫ਼ਤਰੀ ਸਮੇਂ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਆਪਣੇ ਮੋਬਾਈਲ ਫੋਨ ਕਦੇ ਵੀ ਬੰਦ ਨਾ ਕਰਨ ਅਤੇ ਦਫ਼ਤਰੀ ਫੋਨ ਰਿਸੀਵ ਕਰਨਾ ਯਕੀਨੀ ਬਣਾਉਣ।