ਜੰਮੂ, 11 ਸਤੰਬਰ (ਦਲਜੀਤ ਸਿੰਘ)- ਨੈਸ਼ਨਲ ਕਾਨਫਰੰਸ ਦੇ ਮੁੱਖ ਨੇਤਾ ਤ੍ਰਿਲੋਚਨ ਸਿੰਘ ਵਜ਼ੀਰ ਦੇ ਸ਼ਨੀਵਾਰ ਨੂੰ ਇੱਥੇ ਹੋਏ ਅੰਤਿਮ ਸੰਸਕਾਰ ’ਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਸਮੇਤ ਹਜ਼ਾਰਾਂ ਲੋਕ ਸ਼ਾਮਲ ਹੋਏ। ਉੱਥੇ ਹੀ ਵੱਖ-ਵੱਖ ਸੰਗਠਨਾਂ ਨੇ ਵਜ਼ੀਰ ਦੀ ਦਿੱਲੀ ’ਚ ਹੋਈ ਹੱਤਿਆ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਵਜ਼ੀਰ (67) ਜੰਮੂ ਕਸ਼ਮੀਰ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਸਨ ਅਤੇ ਵੀਰਵਾਰ ਸਵੇਰੇ ਉਹ ਦਿੱਲੀ ਦੇ ਮੋਤੀ ਨਗਰ ਸਥਿਤ ਆਪਣੇ ਫਲੈਟ ’ਚ ਮ੍ਰਿਤ ਹਾਲਤ ’ਚ ਮਿਲੇ ਸਨ।
ਪੁਲਸ ਵਜ਼ੀਰ ਦੇ ਕਤਲ ਮਾਮਲੇ ’ਚ ਉਨ੍ਹਾਂ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਜ਼ੀਰ ਇਕ ਨਾਮੀ ਟਰਾਂਸਪੋਰਟਰ ਸਨ ਅਤੇ ਆਲ ਜੰਮੂ ਕਸ਼ਮੀਰ ਟਰਾਂਸਪੋਰਟ ਵੈਲਫੇਅਰ ਐਸੋਸੀਏਟ ਅਤੇ ਜੰਮੂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਜੀ.ਪੀ.ਸੀ.) ਦੇ ਪ੍ਰਧਾਨ ਸਨ।