ਮੁੰਬਈ : ਕਸਟਮ ਵਿਭਾਗ ਨੇ ਮੁੰਬਈ ਏਅਰਪੋਰਟ ‘ਤੇ ਵੱਡੀ ਸਫਲਤਾ ਹਾਸਲ ਕੀਤੀ ਹੈ। ਏਅਰ ਇੰਟੈਲੀਜੈਂਸ ਯੂਨਿਟ ਨੇ ਦੋ ਯਾਤਰੀਆਂ ਨੂੰ 1.25 ਕਰੋੜ ਰੁਪਏ ਦੇ ਸੋਨੇ ਸਮੇਤ ਗ੍ਰਿਫਤਾਰ ਕੀਤਾ ਹੈ। ਦੋਵਾਂ ਖਿਲਾਫ਼ ਕਸਟਮ ਐਕਟ-1962 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜ਼ਬਤ ਕੀਤੇ ਗਏ ਸੋਨੇ ਦਾ ਕੁੱਲ ਵਜ਼ਨ 1.725 ਕਿਲੋਗ੍ਰਾਮ ਹੈ। ਯਾਤਰੀ ਨੇ ਆਪਣੇ ਅੰਡਰਗਾਰਮੈਂਟਸ ਵਿੱਚ ਸੋਨਾ ਛੁਪਾ ਕੇ ਰੱਖਿਆ ਸੀ। ਇਕ ਹੋਰ ਮਾਮਲੇ ‘ਚ ਕਸਟਮ ਵਿਭਾਗ ਨੇ ਇਕ ਯਾਤਰੀ ਨੂੰ 33 ਲੱਖ ਰੁਪਏ ਦੇ ਸੋਨੇ ਅਤੇ 6 ਲੱਖ ਰੁਪਏ ਦੇ ਫੋਨਾਂ ਸਮੇਤ ਫੜਿਆ ਹੈ।