ਚੰਡੀਗੜ੍ਹ- ਹਰਿਆਣਾ ਵਿਚ 5 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਯਾਨੀ ਕਿ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਵਿਚ ਕਾਂਗਰਸ ਸੱਤਾਧਾਰੀ ਭਾਜਪਾ ਤੋਂ ਕੁਝ ਸੀਟਾਂ ‘ਤੇ ਅੱਗੇ ਹੈ। ਵੋਟ ਦੀ ਗਿਣਤੀ ਸਬੰਧੀ ਕੁਝ ਰਿਪੋਰਟਾਂ ਮੁਤਾਬਕ ਬੈਲਟ ਪੇਪਰ ਦੀ ਗਿਣਤੀ ਮੁਤਾਬਕ ਕਾਂਗਰਸ 26 ਸੀਟਾਂ ਅਤੇ ਭਾਜਪਾ 21 ਸੀਟਾਂ ‘ਤੇ ਅੱਗੇ ਹੈ। ਕੁਰੂਕਸ਼ੇਤਰ ਜ਼ਿਲ੍ਹੇ ਦੇ ਲਾਡਲਾ ਸੀਟ ਤੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਗੇ ਹਨ, ਜਦਕਿ ਰੋਹਤਕ ਜ਼ਿਲ੍ਹੇ ਦੇ ਗੜ੍ਹੀ ਸਾਂਪਲਾ-ਕਿਲੋਈ ਹਲਕੇ ਤੋਂ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਆਪਣੇ ਵਿਰੋਧੀਆਂ ਤੋਂ ਅੱਗੇ ਹਨ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਕਿ ਗਿਣਤੀ ਵਾਲੀਆਂ ਥਾਵਾਂ ‘ਤੇ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਈ ਐਗਜ਼ਿਟ ਪੋਲਾਂ ਨੇ ਹਰਿਆਣਾ ਵਿਚ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ।
Related Posts
Elon Musk ਦੀ ਮਦਦ ਨਾਲ ਪੁਲਾੜ ‘ਚ ਪਹੁੰਚਿਆ ਭਾਰਤ ਦਾ ਸੈਟੇਲਾਈਟ
ਨਵੀਂ ਦਿੱਲੀ : Spacex ਦੇ ਫਾਲਕਨ 9 ਰਾਕੇਟ ਦੀ ਮਦਦ ਨਾਲ ਭਾਰਤ ਦੇ ਸਭ ਤੋਂ ਉੱਨਤ ਸੰਚਾਰ ਉਪਗ੍ਰਹਿ ਨੂੰ ਅੱਜ…
ਕੁੰਵਰ ਪ੍ਰਤਾਪ ਨੇ ਕੀਤਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ
ਚੰਡੀਗੜ੍ਹ, 23 ਅਗਸਤ (ਦਲਜੀਤ ਸਿੰਘ)- ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸੋਮਵਾਰ ਨੂੰ ਬੇਅਦਬੀ ਮਾਮਲੇ ਵਿੱਚ…
ਪੰਜਾਬ ਦੇ ਸਰਕਾਰੀ ਸਕੂਲਾਂ ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਚੰਡੀਗੜ੍ਹ : ਪੰਜਾਬ ਦੇ 355 ਸਰਕਾਰੀ ਸਕੂਲਾਂ ਨੂੰ ਕੇਂਦਰ ਦੀ ਪੀ. ਐੱਮ. ਸ਼੍ਰੀ ਸਕੂਲ ਸਕੀਮ ਦੇ ਤਹਿਤ ਚੁਣਿਆ ਗਿਆ ਹੈ।…