ਨਵੀਂ ਦਿੱਲੀ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਗ੍ਰੀਨ ਪਾਰਕ, ਕਾਨਪੁਰ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਪਹਿਲੇ ਦਿਨ ਖੇਡ ਸਮਾਪਤ ਹੋ ਗਈ ਹੈ। ਖਰਾਬ ਰੋਸ਼ਨੀ ਤੇ ਰੁਕ-ਰੁਕ ਹੋ ਰਹੀ ਬਾਰਿਸ਼ ਕਾਰਨ ਪਹਿਲੇ ਦਿਨ ਸਿਰਫ 35 ਓਵਰ ਹੀ ਖੇਡੇ ਜਾ ਸਕੇ। ਦਿਨ ਦੀ ਖੇਡ ਖਤਮ ਹੋਣ ਤਕ ਬੰਗਲਾਦੇਸ਼ ਨੇ 3 ਵਿਕਟਾਂ ਗੁਆ ਕੇ 107 ਦੌੜਾਂ ਬਣਾ ਲਈਆਂ ਸਨ। ਮੋਮਿਨਲ ਹੱਕ 81 ਗੇਂਦਾਂ ‘ਤੇ 40 ਦੌੜਾਂ ਤੇ ਮੁਸਤਫਜ਼ੁਰ ਰਹੀਮ 6 ਦੌੜਾਂ ਬਣਾ ਕੇ ਨਾਬਾਦ ਹਨ।
ਇਸ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੀ ਪਾਰੀ ‘ਚ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਦੀ ਸ਼ੁਰੂਆਤ ਔਸਤ ਰਹੀ। ਟੀਮ ਦੀ ਪਹਿਲੀ ਵਿਕਟ 9ਵੇਂ ਓਵਰ ‘ਚ ਡਿੱਗੀ। ਓਪਨਿੰਗ ਬੱਲੇਬਾਜ਼ ਜ਼ਾਕਿਰ ਹਸਨ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਇਸ ਦੌਰਾਨ ਉਸ ਨੇ 24 ਗੇਂਦਾਂ ਦਾ ਸਾਹਮਣਾ ਕੀਤਾ। 29 ਦੇ ਸਕੋਰ ‘ਤੇ ਆਕਾਸ਼ ਦੀਪ ਨੇ ਬੰਗਲਾਦੇਸ਼ ਨੂੰ ਦੂਜਾ ਝਟਕਾ ਦਿੱਤਾ। ਸ਼ਾਦਮਾਨ ਇਸਲਾਮ ਨੇ 36 ਗੇਂਦਾਂ ‘ਤੇ 24 ਦੌੜਾਂ ਬਣਾਈਆਂ।