ਕਰਨਾਲ, 8 ਸਤੰਬਰ (ਦਲਜੀਤ ਸਿੰਘ)- ਬੀਤੀ 28 ਅਗਸਤ ਨੂੰ ਬਸਤਾੜਾ ਟੋਲ ਪਲਾਜ਼ਾ ਦੇ ਕੀਤੇ ਗਏ ਪੁਲਿਸ ਲਾਠੀਚਾਰਜ ਖ਼ਿਲਾਫ਼ ਸੀ.ਐਮ.ਸਿਟੀ ਹਰਿਆਣਾ ਮਨੋਹਰ ਲਾਲ ਖੱਟਰ ਦੇ ਗ੍ਰਹਿ ਖੇਤਰ ਕਰਨਾਲ ਵਿਖੇ ਕਿਸਾਨਾਂ ਵਲੋਂ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕੀਤੇ ਜਾਣ ਦੇ ਦੂਜੇ ਦਿਨ ਅੱਜ ਇਕ ਵਾਰ ਫਿਰ ਪ੍ਰਸ਼ਾਸਨ ਵਲੋਂ ਸੰਯੁਕਤ ਕਿਸਾਨ ਸੰਘਰਸ਼ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਕਰਨ ਦਾ ਸੱਦਾ ਦਿਤੇ ਦੇ ਬਾਵਜੂਦ ਮੀਟਿੰਗ ਵਿਚ ਕੋਈ ਫ਼ੈਸਲਾ ਨਹੀ ਹੋ ਸਕਿਆ।
ਦਿਤੇ ਗਏ ਸੱਦੇ ਦੇ ਸਮੇਂ ਤੋਂ ਪਹਿਲਾ ਕਿਸਾਨ ਆਗੂਆਂ ਵਲੋਂ ਜਾਟ ਭਵਨ ਸੈਕਟਰ 12 ਵਿਖੇ ਮੀਟਿੰਗ ਕੀਤੀ ਗਈ। ਕਿਸਾਨ ਆਗੂਆਂ ਵਲੋਂ ਬੜਾ ਹੀ ਸਖ਼ਤ ਨੋਟਿਸ ਲਿਆ ਗਿਆ ਹੈ। ਪ੍ਰਸ਼ਾਸਨ ਨਾਲ ਹੋ ਰਹੀ ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਰਾਕੇਸ਼ ਟਿਕੈਤ ਅਤੇ ਪੰਜਾਬ ਦੇ ਜਗਜੀਤ ਸਿੰਘ ਡੱਲੇਵਾਲ , ਗੁਰਨਾਮ ਸਿੰਘ ਚੜੂਨੀ ਤੋ ਇਲਾਵਾ ਕਈ ਹੋਰ ਕਿਸਾਨ ਆਗੂ ਸ਼ਾਮਿਲ ਸਨ ਪਰ ਬਲਬੀਰ ਸਿੰਘ ਰਾਜੇਵਾਲ ਤੇ ਦਰਸ਼ਨ ਪਾਲ ਆਦਿ ਦਿਲੀ ਰਵਾਨਾ ਹੋ ਗਏ ਦਸੇ ਜਾ ਰਹੇ ਹਨ।