ਤਰਨਤਾਰਨ : ਮਾਰਕੀਟ ਕਮੇਟੀ ਦੇ ਚੇਅਰਮੈਨ ਹੁੰਦਿਆਂ ਸਾਬਕਾ ਕੇਂਦਰੀ ਮੰਤਰੀ ਮਨੋਹਰ ਸਿੰਘ ਗਿੱਲ ਦੇ ਕੋਟੇ ਵਿੱਚੋਂ ਕਰੀਬ 350 ਕਿਲੋਮੀਟਰ ਸੜਕਾਂ ਬਣਾਉਣ ਅਤੇ 12 ਕਰੋੜ ਰੁਪਏ ਦੀਆਂ ਗ੍ਰਾਂਟਾਂ ਵੰਡਣ ਵਾਲੇ ਗੁਰਮਿੰਦਰ ਸਿੰਘ ਰਟੌਲ ਕਾਂਗਰਸ ਵਿੱਚ ਪਰਤ ਆਏ ਹਨ। ਢਾਈ ਸਾਲ ਪਹਿਲਾਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਗੁਰਮਿੰਦਰ ਸਿੰਘ ਰਟੌਲ ਨੂੰ ਚੰਡੀਗੜ੍ਹ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰ ਲਿਆ। ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨਾਲ ਫੋਨ ‘ਤੇ ਗੱਲਬਾਤ ਤੋਂ ਬਾਅਦ ਰਤੌਲ ਨੇ ਕਾਂਗਰਸ ‘ਚ ਵਾਪਸੀ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਉਹ ਤਰਨਤਾਰਨ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।
Related Posts
ਵਿਦੇਸ਼ਾਂ ‘ਚ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕ ਹੁਣ ਲੈ ਸਕਦੇ ਹਨ ਸ਼ਕਤੀਵਰਧਕ ਖ਼ੁਰਾਕ
ਨਵੀਂ ਦਿੱਲੀ, 12 ਮਈ- ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਦਾ ਕਹਿਣਾ ਹੈ ਕਿ ਭਾਰਤੀ ਨਾਗਰਿਕ ਅਤੇ ਵਿਦੇਸ਼ ਯਾਤਰਾ ਕਰਨ ਵਾਲੇ…
ਹਰਪਾਲ ਚੀਮਾ ਦਾ ਰੁਪਿੰਦਰ ਰੂਬੀ ‘ਤੇ ਤਨਜ਼, ਕਿਹਾ ਕਾਂਗਰਸ ਨੂੰ ਬੇਨਤੀ ਦਿੱਤੀ ਜਾਵੇ ਉਨ੍ਹਾਂ ਨੂੰ ਟਿਕਟ
ਚੰਡੀਗੜ੍ਹ, 10 ਨਵੰਬਰ (ਦਲਜੀਤ ਸਿੰਘ)- ਆਪ ਦੇ ਹਰਪਾਲ ਸਿੰਘ ਚੀਮਾ ਨੇ ਟਵੀਟ ਕਰ ਕੇ ਆਪ ਤੋਂ ਅਸਤੀਫ਼ਾ ਦੇਣ ਵਾਲੇ ਰੁਪਿੰਦਰ ਰੂਬੀ…
ਹਿੰਦ ਪਾਕਿ ਸਰਹੱਦ ‘ਤੇ ਡਰੋਨ ਨੂੰ ਡੇਗਣ ਲਈ ਬੀ. ਐੱਸ. ਐਫ. ਨੇ ਕੀਤੀ ਫਾਇਰਿੰਗ
ਖਾਲੜਾ. 29 ਅਪ੍ਰੈਲ (ਬਿਊਰੋ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ. ਐੱਸ. ਐੱਫ. ਦੀ ਸਰਹੱਦੀ ਚੌਕੀ ਪੀਰ ਬਾਬਾ ਵਿਖੇ ਤਾਇਨਾਤ ਬੀ. ਐੱਸ.…