ਮਾਂਡਿਆ, ਕਰਨਾਟਕ ਦੇ ਮਾਂਡਿਆ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਦੀ ਸ਼ੋਭਾ ਯਾਤਰਾ ਦੌਰਾਨ ਭੜਕੀ ਹਿੰਸਾ ਤੋਂ ਬਾਅਦ ਪੁਲੀਸ ਨੇ 46 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਅੱਜ ਦਿੱਤੀ। ਬੁੱਧਵਾਰ ਦੇਰ ਰਾਤ ਇੱਥੇ ਨਾਗਮੰਗਲਾ ਕਸਬੇ ਵਿੱਚ ਤਣਾਅ ਫੈਲ ਗਿਆ, ਜਿੱਥੇ ਦੋ ਪੁਲੀਸ ਮੁਲਾਜ਼ਮਾਂ ਸਣੇ ਕੁਝ ਲੋਕ ਪਥਰਾਅ ਵਿੱਚ ਮਾਮੂਲੀ ਜ਼ਖ਼ਮੀ ਹੋ ਗਏ। ਹਾਲਾਂਕਿ, ਸਥਿਤੀ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਵਾਧੂ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ। 14 ਸਤੰਬਰ ਤੱਕ ਇਲਾਕੇ ਵਿੱਚ ਚਾਰ ਤੋਂ ਵੱਧ ਲੋਕਾਂ ਦੇ ਇਕੱਤਰ ਹੋਣ ’ਤੇ ਪਾਬੰਦੀ ਲਗਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ। ਪੁਲੀਸ ਨੇ ਦੱਸਿਆ ਕਿ ਬੁੱਧਵਾਰ ਨੂੰ ਜਦੋਂ ਬਦਰੀਕੌਪੁਲ ਪਿੰਡ ਤੋਂ ਸ਼ਰਧਾਲੂ ਸ਼ੋਭਾ ਯਾਤਰਾ ਕੱਢ ਰਹੇ ਸਨ ਤਾਂ ਉਦੋਂ ਦੋ ਸਮੂਹਾਂ ਵਿਚਾਲੇ ਬਹਿਸ ਹੋ ਗਈ ਅਤੇ ਕੁਝ ਸ਼ਰਾਰਤੀ ਅਨਸਰਾਂ ਨੇ ਪਥਰਾਅ ਕੀਤਾ ਜਿਸ ਮਗਰੋਂ ਸਥਿਤੀ ਵਿਗੜ ਗਈ। ਉਨ੍ਹਾਂ ਦੱਸਿਆ ਕਿ ਦੋਵੇਂ ਸਮੂਹਾਂ ਵਿਚਾਲੇ ਝੜਪ ਤੋਂ ਬਾਅਦ ਕੁਝ ਦੁਕਾਨਾਂ ’ਚ ਭੰਨਤੋੜ ਕੀਤੀ ਗਈ ਅਤੇ ਵਾਹਨਾਂ ’ਚ ਅੱਗ ਲਗਾ ਦਿੱਤੀ ਗਈ। ਪੁਲੀਸ ਨੇ ਭੀੜ ਨੂੰ ਖਿੰਡਾਉਣ ਅਤੇ ਸਥਿਤੀ ਸੰਭਾਲਣ ਲਈ ਹਲਕਾ ਲਾਠੀਚਾਰਜ ਕੀਤੀ। ਸ਼ੋਭਾ ਯਾਤਰਾ ਕੱਢਣ ਵਾਲੇ ਨੌਜਵਾਨਾਂ ਦੇ ਸਮੂਹ ਨੇ ਥਾਣੇ ਨੇੜੇ ਪ੍ਰਦਰਸ਼ਨ ਕੀਤਾ ਅਤੇ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।
Related Posts
5 ਸੂਬਿਆਂ ਦੀਆਂ 6 ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਐਲਾਨ, ਇਸ ਤਾਰੀਖ਼ ਨੂੰ ਪੈਣਗੀਆਂ ਵੋਟਾਂ
ਨਵੀਂ ਦਿੱਲੀ, 9 ਸਤੰਬਰ (ਦਲਜੀਤ ਸਿੰਘ)- ਚੋਣ ਕਮਿਸ਼ਨ ਨੇ ਵੀਰਵਾਰ ਯਾਨੀ ਕਿ ਅੱਜ 5 ਸੂਬਿਆਂ ਦੀਆਂ 6 ਰਾਜ ਸਭਾ ਸੀਟਾਂ…
ਮੁੱਖ ਮੰਤਰੀ ਭਗਵੰਤ ਮਾਨ ਨੇ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਆਫ਼ ਕਰਕੇ ਸੂਬੇ ਦੀ ਜਨਤਾ ਨੂੰ ਦਿੱਤੀ ਰਾਹਤ : ਵਿਧਾਇਕ ਉੱਗੋਕੇ
ਤਪਾ ਮੰਡੀ, 16 ਅਪ੍ਰੈਲ (ਬਿਊਰੋ)- ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੀ ਜਨਤਾ ਨੂੰ ਰਾਹਤ ਦਿੰਦਿਆਂ 300 ਯੂਨਿਟ…
Maharashtra Assembly Elections 2024 : ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ, 23 ਦੇ ਨਾ ਸ਼ਾਮਲ
ਮੁੰਬਈ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਦੇ ਹੀ ਸਾਰੀਆਂ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਤੇਜ਼…