ਚੰਡੀਗੜ੍ਹ (Indian Premier League): ਆਈਪੀਐਲ ਫਰੈਂਚਾਇਜ਼ੀ ਪੰਜਾਬ ਕਿੰਗਜ਼ (PBKS) ਲਈ ਸਭ ਕੁਝ ਠੀਕ ਨਹੀਂ ਹੈ। IPL ਦੀ ਮੈਗਾ ਨਿਲਾਮੀ ਤੋਂ ਪਹਿਲਾਂ ਹੀ ਫ੍ਰੈਂਚਾਇਜ਼ੀ ਦੇ ਸ਼ੇਅਰਧਾਰਕਾਂ ਵਿਚਾਲੇ ਮਤਭੇਦ ਸ਼ੁਰੂ ਹੋ ਗਿਆ ਹੈ ਅਤੇ ਹੁਣ ਇਹ ਜਨਤਕ ਤੌਰ ‘ਤੇ ਵੀ ਦਿਖਾਈ ਦੇ ਰਿਹਾ ਹੈ। ਇਸ ਕਾਰਨ PBKS ਦੀ ਸ਼ੇਅਰਧਾਰਕ ਪ੍ਰੀਤੀ ਜ਼ਿੰਟਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਈ ਹੈ।
ਦਰਅਸਲ, ਪ੍ਰੀਟੀ ਜ਼ਿੰਟਾ ਨੇ PBKS ਦੇ ਸਹਿ-ਮਾਲਕ ਅਤੇ ਪ੍ਰਮੋਟਰ ਮੋਹਿਤ ਬਰਮਨ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਮੋਹਿਤ ਬਰਮਨ ਨੂੰ ਫਰੈਂਚਾਇਜ਼ੀ ਦੇ ਸ਼ੇਅਰ ਕਿਸੇ ਹੋਰ ਨੂੰ ਵੇਚਣ ਤੋਂ ਰੋਕਣ ਦੀ ਅਪੀਲ ਕੀਤੀ ਹੈ। ਉਸਨੇ ਅਦਾਲਤ ਨੂੰ ਆਰਬਿਟਰੇਸ਼ਨ ਐਂਡ ਕੰਸੀਲੀਏਸ਼ਨ ਐਕਟ-1996 ਦੀ ਧਾਰਾ 9 ਤਹਿਤ ਅੰਤਰਿਮ ਉਪਾਅ ਅਤੇ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਹੈ। ਮਾਮਲੇ ਦੀ ਸੁਣਵਾਈ 20 ਅਗਸਤ ਨੂੰ ਹੋਵੇਗੀ।