ਲਖਨਊ, ਵਾਰਾਨਸੀ ਤੋਂ ਅਹਿਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈਸ ਦੇ ਘੱਟੋ-ਘੱਟ 20 ਡੱਬੇ ਦੇਰ ਰਾਤ ਕਾਨਪੁਰ ਦੇ ਗੋਵਿੰਦਪੁਰੀ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਏ। ਹਾਲਾਂਕਿ ਫਿਲਹਾਲ ਇਸ ਹਾਦਸੇ ‘ਚ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਹਾਦਸਾ ਦੇਰ ਰਾਤ ਕਰੀਬ 2.30 ਵਜੇ ਹੋਇਆ। ਇਹ ਡੱਬੇ ਕਾਨਪੁਰ ਅਤੇ ਭੀਮਸੇਨ ਰੇਲਵੇ ਸਟੇਸ਼ਨ ਦੇ ਵਿਚਕਾਰ ਪਟੜੀ ਤੋਂ ਉਤਰੇ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਡਰਾਈਵਰ ਨੇ ਦੱਸਿਆ ਕਿ ਵੱਡਾ ਪੱਥਰ ਰੇਲ ਗੱਡੀ ਦੇ ਇੰਜਣ ਨਾਲ ਟਕਰਾਅ ਗਿਆ, ਜਿਸ ਕਾਰਨ ਇਸ ਦੇ ਅਗਲੇ ਹਿੱਸੇ ਵਿਚ ਪਸ਼ੂਆਂ ਤੋਂ ਬਚਾਅ ਲਈ ਲਗਾਇਆ ਗਿਆ ‘ਕੈਟਲ ਗਾਰਡ’ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਮੁੜ ਗਿਆ। ਇੰਟੈਲੀਜੈਂਸ ਬਿਊਰੋ ਅਤੇ ਉੱਤਰ ਪ੍ਰਦੇਸ਼ ਪੁਲੀਸ ਇਸ ਘਟਨਾ ਵਿੱਚ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰਾਂ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੀ ਹੈ, ਕਿਉਂਕਿ ਪਹਿਲੀ ਨਜ਼ਰ ਵਿੱਚ ਇੰਝ ਜਾਪਦਾ ਹੈ ਕਿ ਇੰਜਣ ਟਰੈਕ ‘ਤੇ ਰੱਖੀ ਕਿਸੇ ਵਸਤੂ ਨਾਲ ਟਕਰਾਅ ਗਿਆ ਸੀ।
Related Posts
ਸਿਹਤ ਮੰਤਰੀ ਨਾਲ ਡਾਕਟਰਾਂ ਦੀ ਮੀਟਿੰਗ ਬੇਸਿੱਟਾ, ਅੱਜ ਤੋਂ ਓਪੀਡੀ ਸੇਵਾਵਾਂ ਮੁਕੰਮਲ ਬੰਦ
ਚੰਡੀਗੜ੍ਹ, ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ 9 ਸਤੰਬਰ ਤੋਂ ਤਿੰਨ…
ਜ਼ੀਰਾ ਧਰਨਾ: ਕਮੇਟੀਆਂ ਜਾਂਚ ਸ਼ੁਰੂ ਨਾ ਕਰ ਸਕੀਆਂ
ਜ਼ੀਰਾ, 24 ਦਸੰਬਰ : ਜ਼ੀਰਾ ਸਥਿਤ ਮਾਲਬਰੋਜ਼ ਸ਼ਰਾਬ ਫ਼ੈਕਟਰੀ ਬਾਰੇ ਪੰਜਾਬ ਸਰਕਾਰ ਵੱਲੋਂ ਬਣਾਈਆਂ ਗਈਆਂ ਕਮੇਟੀਆਂ ਵਿਚੋਂ ਤਿੰਨ ਕਮੇਟੀਆਂ ਮਿੱਟੀ,…
ਮੋਰਿੰਡਾ ’ਚ ਬੇਅਦਬੀ ਦੀ ਘਟਨਾ ਨੇ ਸਿੱਖ ਕੌਮ ਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ : ਸਰਨਾ
ਜਲੰਧਰ- ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੇ ਸਿੱਖ ਕੌਮ ਨੂੰ ਧੁਰ…