ਤਪਾ ਮੰਡੀ: ਬਰਨਾਲਾ ਜ਼ਿਲ੍ਹਾ ਦੇ ਪਿੰਡ ਕਾਨੇ ਕੇ ਦੇ ਹੋਣਹਾਰ ਨੌਜਵਾਨ ਖਿਡਾਰੀ ਐਥਲੀਟ ਅਕਸ਼ਦੀਪ ਸਿੰਘ ਜੋ ਕਿ ਪੈਰਿਸ ਉਲੰਪਿਕ ਖੇਡਣ ਤੋਂ ਬਾਅਦ ਅੱਜ ਆਪਣੇ ਜੱਦੀ ਪਿੰਡ ਕਾਫਲੇ ਦੇ ਰੂਪ ਵਿੱਚ ਪਹੁੰਚਿਆ। ਜਿੱਥੇ ਉਹਨਾਂ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪਿੰਡ ਪਹੁੰਚਣ ਉਪਰੰਤ ਅਕਸ਼ਦੀਪ ਵੱਲੋਂ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਜਿੱਥੇ ਉਹਨਾਂ ਦਾ ਸਵਾਗਤ ਕਰਨ ਵਾਲਿਆਂ ਵਿੱਚ ਖੇਡ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਖੇਡ ਅਫਸਰ ਉਮੇਸ਼ਵਰੀ ਸ਼ਰਮਾ, ਜਸਪ੍ਰੀਤ ਸਿੰਘ ਅਥਲੈਟਿਕ ਕੋਚ ਬਾਬਾ ਕਾਲਾ ਮਹਿਰ ਸਟੇਡੀਅਮ, ਹਰਨੇਕ ਸਿੰਘ ਅਥਲੈਟਿਕ ਕੋਚ ਪਬਲਿਕ ਸਟੇਡੀਅਮ ਭਦੌੜ, ਮੈਡਮ ਗੁਰਵਿੰਦਰ ਕੌਰ ਵੇਟ ਲਿਫਟਿੰਗ ਕੋਚ ਬਾਬਾ ਕਾਲਾ ਮਹਿਰ ਸਟੇਡੀਅਮ, ਮਾਰਕੀਟ ਕਮੇਟੀ ਤਪਾ ਮੰਡੀ ਦੇ ਚੇਅਰਮੈਨ ਤਰਸੇਮ ਸਿੰਘ ਕਾਨੇ ਕੇ, ਤਹਿਸੀਲਦਾਰ ਕੁਲਦੀਪ ਸਿੰਘ ਵਾਧੂ ਚਾਰਜ ਬਰਨਾਲਾ, ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੈਂਡਰੀ ਸਕੂਲ ਪੱਖੋ ਕਲਾਂ ਦੇ ਚੇਅਰਮੈਨ ਬਾਬਾ ਚਰਨਪੁਰੀ ਜੀ,ਐਮਡੀ ਸ਼੍ਰੀਮਤੀ ਕਰਮਜੀਤ ਕੌਰ, ਪ੍ਰਿੰਸੀਪਲ ਸ਼੍ਰੀਮਤੀ ਗੁਰਪ੍ਰੀਤ ਕੌਰ ਤਰਸੇਮ ਸਿੰਘ, ਗੁਰਦੀਪ ਸਿੰਘ, ਪਰਸ਼ੋਤਮ ਸਿੰਘ, ਮਨਪ੍ਰੀਤ ਕੌਰ ਕਾਨੇ ਕੇ ਅਕਸ਼ਦੀਪ ਸਿੰਘ ਨੇ ਪਿੰਡ ਪਹੁੰਚਦਿਆਂ ਹੀ ਆਪਣੇ ਮਾਤਾ ਪਿਤਾ ਨੂੰ ਗਲ ਨਾਲ ਲਾ ਕੇ ਜੱਫੀ ਪਾ ਲਈ ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਉਹ ਆਪਣੇ ਦੇਸ਼, ਸੂਬੇ, ਪੰਜਾਬ, ਪਿੰਡ ਦਾ ਨਾਮ ਰੋਸ਼ਨ ਕਰ ਸਕਣ ਉਨ੍ਹਾਂ ਕਿਹਾ ਕਿ ਪੈਰਿਸ ਓਲੰਪਿਕ ਵਿੱਚ ਪੰਜਾਬ ਤੋਂ ਬਹੁਤ ਸਾਰੇ ਖਿਡਾਰੀਆਂ ਨੇ ਹਿੱਸਾ ਲਿਆ ਉਹਨਾਂ ਕਿਹਾ ਕਿ ਉਹ ਹੁਣ ਤੋਂ ਹੀ ਅਗਲੀਆਂ ਓਲੰਪਿਕ ਖੇਡਾਂ ਲਈ ਤਿਆਰੀ ਸ਼ੁਰੂ ਕਰ ਦੇਵੇਗਾ ਤਾਂ ਜੋ ਉਹ ਗੋਲਡ ਮੈਡਲ ਜ਼ਰੂਰ ਜਿੱਤੇਗਾ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਬਰਨਾਲਾ ਸ਼੍ਰੀਮਤੀ ਉਮੇਸ਼ਵਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੀ ਹਰ ਪੱਖੋਂ ਸਹਾਇਤਾ ਕਰਨ ਲਈ ਬਚਨਵੱਧ ਹੈ ਅਤੇ ਜੋ ਖਿਡਾਰੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਪੰਜਾਬ ਸਰਕਾਰ ਖਿਡਾਰੀਆਂ ਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਦੇ ਰਹੀ ਹੈ। ਅਕਸ਼ਦੀਪ ਸਿੰਘ ਨੇ ਪੈਰਿਸ ਓਲੰਪਿਕ ਵਿੱਚ ਹਿੱਸਾ ਲੈ ਕੇ ਬਰਨਾਲੇ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
Related Posts
ਕਾਨਪੁਰ ਟੈਸਟ ‘ਤੇ ਮੰਡਰਾ ਰਿਹਾ ਖ਼ਤਰਾ, ਇੱਕ ਦਿਨ ਪਹਿਲਾਂ ਮੀਂਹ ਕਾਰਨ ਢੱਕਿਆ ਗ੍ਰੀਨ ਪਾਰਕ ਸਟੇਡੀਅਮ
ND vs BAN 2nd Test: ਕਾਨਪੁਰ ਟੈਸਟ ‘ਤੇ ਮੰਡਰਾ ਰਿਹਾ ਖ਼ਤਰਾ, ਇੱਕ ਦਿਨ ਪਹਿਲਾਂ ਮੀਂਹ ਕਾਰਨ ਢੱਕਿਆ ਗ੍ਰੀਨ ਪਾਰਕ ਸਟੇਡੀਅਮ…
ਭਾਰਤ ਨੂੰ ਪਹਿਲਾ ਝਟਕਾ, 4 ਦੌੜਾਂ ਬਣਾ ਕੇ ਰੋਹਿਤ ਸ਼ਰਮਾ ਹੋਏ ਆਊਟ
ਸਪੋਰਟਸ ਡੈਸਕ- ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 33ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ…
India Vs Australia: ਆਸਟ੍ਰੇਲੀਆ ਨੇ ਭਾਰਤ ਖਿਲਾਫ ਦੂਜੇ ਟੈਸਟ ਲਈ ਟੀਮ ਦਾ ਐਲਾਨ ਕੀਤਾ
ਸਿਡਨੀ— ਆਸਟ੍ਰੇਲੀਆ ਨੇ ਜ਼ਖਮੀ ਮਿਸ਼ੇਲ ਮਾਰਸ਼ ਦੀ ਜਗ੍ਹਾ ਭਾਰਤ ਖਿਲਾਫ ਬਾਰਡਰ-ਗਾਵਸਕਰ ਟਰਾਫੀ ਦੇ ਦੂਜੇ ਟੈਸਟ ਲਈ ਹਰਫਨਮੌਲਾ ਬਿਊ ਵੈਬਸਟਰ ਨੂੰ…