ਭਾਰਤ ਨੂੰ ਵੱਡਾ ਝਟਕਾ, ਮੁਅੱਤਲੀ ਕਾਰਨ ਅਹਿਮ ਖਿਡਾਰੀ ਨਹੀਂ ਖੇਡ ਸਕੇਗਾ ਸੈਮੀਫਾਈਨਲ ਮੈਚ

ਨਵੀਂ ਦਿੱਲੀ: Indian Hockey Team: ਪੈਰਿਸ ਓਲੰਪਿਕ 2024 ਵਿੱਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਭਾਰਤੀ ਪੁਰਸ਼ ਹਾਕੀ ਟੀਮ ਸੈਮੀਫਾਈਨਲ ਮੈਚ ਵਿੱਚ ਜਰਮਨੀ ਨਾਲ ਭਿੜੇਗੀ। ਇਸ ਮੈਚ ਤੋਂ ਪਹਿਲਾਂ ਭਾਰਤੀ ਪੁਰਸ਼ ਟੀਮ ਨੂੰ ਵੱਡਾ ਝਟਕਾ ਲੱਗਾ ਹੈ।

ਹਾਕੀ ਓਲੰਪਿਕ 2024: ਅਮਿਤ ਰੋਹੀਦਾਸ ਨੂੰ ਇੱਕ ਮੈਚ ਲਈ ਮੁਅੱਤਲ ਕੀਤਾ ਗਿਆ

ਦਰਅਸਲ ਭਾਰਤ ਦੇ ਅਹਿਮ ਖਿਡਾਰੀ ਅਮਿਤ ਰੋਹੀਦਾਸ ਨੂੰ ਬ੍ਰਿਟੇਨ ਦੇ ਖਿਲਾਫ ਮੈਚ ‘ਚ ਲਾਲ ਕਾਰਡ ਦਿਖਾਇਆ ਗਿਆ ਸੀ। ਇਸ ਲਾਲ ਕਾਰਡ ਕਾਰਨ ਅਮਿਤ ‘ਤੇ ਇਕ ਮੈਚ ਲਈ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਹੁਣ ਉਹ ਜਰਮਨੀ ਖਿਲਾਫ ਸੈਮੀਫਾਈਨਲ ਮੈਚ ਲਈ ਭਾਰਤੀ ਪੁਰਸ਼ ਟੀਮ ਲਈ ਨਹੀਂ ਖੇਡ ਸਕਣਗੇ। ਅਮਿਤ ਤਜਰਬੇਕਾਰ ਡਿਫੈਂਡਰ ਹੈ ਅਤੇ ਉਸ ਦੀ ਗੈਰ-ਮੌਜੂਦਗੀ ‘ਚ ਟੀਮ ਦਾ ਡਿਫੈਂਸ ਕਮਜ਼ੋਰ ਹੋ ਸਕਦਾ ਹੈ।

Leave a Reply

Your email address will not be published. Required fields are marked *