ਯਾਤਰੀ ਧਿਆਨ ਦੇਣ ! 46 ਦਿਨਾਂ ਬਾਅਦ ਮੁੜ ਸ਼ੁਰੂ ਹੋਇਆ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ , ਹਿਰਾਸਤ ‘ਚ ਲਏ ਕਿਸਾਨ ਆਗੂ

ਲੁਧਿਆਣਾ : ਲੁਧਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ 46 ਦਿਨਾਂ ਬਾਅਦ ਅੱਜ ਬੁੱਧਵਾਰ ਨੂੰ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਖੁੱਲ੍ਹਵਾ ਦਿੱਤਾ ਗਿਆ। ਦਰਅਸਲ ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਜਿੱਥੇ ਕਿਸਾਨਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਪਿਛਲੇ ਲੰਬੇ ਸਮੇਂ ਤੋਂ ਬੰਦ ਕੀਤਾ ਹੋਇਆ ਸੀ ਉੱਥੇ ਹੀ ਮੰਗਾਂ ਮੰਨਣ ਤਕ ਟੋਲ ਪਲਾਜ਼ਾ ਨਾ ਖੋਲ੍ਹਣ ਦੀ ਚਿਤਾਵਨੀ ਦਿੱਤੀ ਸੀ। ਬੀਤੇ ਦਿਨੀਂ ਹੋਈ ਪ੍ਰਸ਼ਾਸਨਿਕ ਮੀਟਿੰਗ ‘ਚ ਬੁੱਧਵਾਰ ਨੂੰ ਟੋਲ ਪਲਾਜ਼ਾ ਖੋਲ੍ਹਣ ਦੇ ਹੁਕਮ ਦਿੱਤੇ ਸੀ ਜਿਸ ਦੀ ਭਿਣਕ ਕਿਸਾਨ ਆਗੂਆਂ ਨੂੰ ਲੱਗੀ ਤਾਂ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਕਰ ਕੇ ਸਵੇਰੇ 8 ਵਜੇ ਸ਼ਹਿਰ ਵਾਸੀਆਂ, ਕਿਸਾਨਾਂ ਤੇ ਵੱਖ-ਵੱਖ ਜਥੇਬੰਦੀਆਂ ਨੂੰ ਟੋਲ ਪਲਾਜ਼ਾ ‘ਤੇ ਪਹੁੰਚਣ ਦੀ ਅਪੀਲ ਕੀਤੀ। ਇਸ ‘ਤੇ ਐਕਸ਼ਨ ਲੈਂਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਵੇਰੇ 6 ਵਜੇ ਹੀ ਟੋਲ ਪਲਾਜ਼ਾ ਖੁੱਲ੍ਹਵਾ ਦਿੱਤਾ ਤੇ ਉੱਥੇ ਪਹੁੰਚ ਰਹੇ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਲਾਡੋਵਾਲ ਟੋਲ ਪਲਾਜ਼ਾ ‘ਤੇ ਭਾਰੀ ਮਾਤਰਾ ‘ਚ 250 ਦੇ ਕਰੀਬ ਪੁਲਿਸ ਕਰਮੀ ਤਾਇਨਾਤ ਹਨ। ਟੋਲ ਪਲਾਜ਼ਾ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਹੈ ਤੇ ਕਿਸਾਨ ਜਥੇਬੰਦੀਆਂ ਦੇ ਮੁੱਖ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।

Leave a Reply

Your email address will not be published. Required fields are marked *