ਮੁੰਬਈ, ਮੁੰਬਈ ਵਿੱਚ ਅੱਜ ਕਈ ਥਾਵਾਂ ’ਤੇ ਸਵੇਰੇ ਅੱਠ ਵਜੇ ਤੱਕ ਪਿਛਲੇ 24 ਘੰਟਿਆਂ ਦੌਰਾਨ 200 ਐੱਮਐੱਮ ਤੋਂ ਵੱਧ ਮੀਂਹ ਦਰਜ ਕੀਤਾ ਗਿਆ, ਜਿਸ ਨਾਲ ਕਲਿਆਣ ਅਤੇ ਠਾਕੁਰਲੀ ਸਟੇਸ਼ਨ ’ਤੇ ਸਥਾਨਕ ਰੇਲਗੱਡੀਆਂ ਪ੍ਰਭਾਵਿਤ ਹੋਈਆਂ। ਬੀਐੱਮਸੀ ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਅਤੇ ਸੁਮੰਦਰ ਵਿੱਚ ਉੱਚੀਆਂ ਲਹਿਰਾਂ ਉੱਠਣ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸ਼ਹਿਰ ਵਿੱਚ ਐੱਨਡੀਆਰਐੱਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਭਾਰੀ ਮੀਂਹ ਕਾਰਨ ਮੁੰਬਈ ਵਿੱਚ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਖੱਜਲ-ਖੁਆਰੀ ਝੱਲਣੀ ਪਈ।
Related Posts
ਅਮਰੀਕਾ ‘ਚ ਤੂਫ਼ਾਨ ਅਤੇ ਬਵੰਡਰ ਨੇ ਮਚਾਈ ਤਬਾਹੀ, ਬਿਜਲੀ-ਪਾਣੀ ਸਪਲਾਈ ਠੱਪ ਤੇ ਹਜ਼ਾਰਾਂ ਲੋਕ ਬੇਘਰ
ਕੇਂਟਕੀ, 14 ਦਸੰਬਰ (ਬਿਊਰੋ)- ਅਮਰੀਕਾ ਦੀ ਕੈਂਟਕੀ ਕਾਉਂਟੀ ਸਮੇਤ ਘੱਟੋ-ਘੱਟ ਪੰਜ ਰਾਜਾਂ ਵਿੱਚ ਤੂਫ਼ਾਨ ਨਾਲ ਸਬੰਧਤ ਘਟਨਾਵਾਂ ਵਿੱਚ ਕਈ ਲੋਕਾਂ…
ਨਕੋਦਰ ‘ਚ ਗੁਰਦਾਸ ਮਾਨ ਖ਼ਿਲਾਫ਼ ਮੁਕੱਦਮਾ ਕੀਤਾ ਗਿਆ ਦਰਜ
ਜਲੰਧਰ, 26 ਅਗਸਤ (ਬਿਊਰੋ)– ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਮੁਸੀਬਤਾਂ ਵੱਧ ਗਈਆਂ ਹਨ। ਧਾਰਮਿਕਾ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼…
ਬਿਹਾਰ: ਤੇਜ਼ ਰਫ਼ਤਾਰ ਗੱਡੀ ਪਾਣੀ ਨਾਲ ਭਰੇ ਖੱਡ ‘ਚ ਡਿੱਗੀ, 8 ਲੋਕਾਂ ਦੀ ਮੌਤ
ਪੂਰਨੀਆ, 11 ਜੂਨ- ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਕਾਂਜੀਆ ਪਿੰਡ ‘ਚ ਬੀਤੀ ਦੇਰ ਰਾਤ ਇਕ ਸਕਾਰਪੀਓ ਗੱਡੀ ਬੇਕਾਬੂ ਹੋ ਕੇ…