ਭਵਾਨੀਗੜ੍ਹ, ਬੀਤੇ ਦਿਨ ਘਰੇਲੂ ਬਿਜਲੀ ਠੀਕ ਕਰਨ ਦੌਰਾਨ ਕਰੰਟ ਲੱਗਣ ਕਾਰਨ ਫ਼ੌਤ ਹੋਏ ਲਾਈਨਮੈਨ ਦੀ ਲਾਸ਼ ਬਠਿੰਡਾ ਚੰਡੀਗੜ੍ਹ ਕੌਮੀ ਮਾਰਗ ਤੇ ਰੱਖ ਕੇ ਪ੍ਰਦਰਸ਼ਨ ਕਰ ਰਹੀਆਂ ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਪ੍ਰਸ਼ਾਸਨ ਵੱਲੋ ਮੰਨ ਲਈਆਂ ਗਈਆਂ ਹਨ। ਮੰਗਾਂ ਮੰਨੇ ਜਾਣ ਤੋ ਬਾਅਦ ਪੱਕੇ ਤੌਰ ਤੇ ਲਾਇਆ ਮੋਰਚਾ ਸਮਾਪਤ ਕਰ ਦਿੱਤਾ ਗਿਆ ਹੈ।
ਇਸ ਮੌਕੇ ਪਾਵਰਕੌਮ ਮੁਲਾਜ਼ਮ ਜੁਆਇੰਟ ਫ਼ੋਰਮ ਦੇ ਸੂਬਾਈ ਆਗੂ ਦਵਿੰਦਰ ਸਿੰਘ ਪਸੌਰ, ਗੁਰਪ੍ਰੀਤ ਸਿੰਘ ਗੱਡੀਵਿੰਡ ਨੇ ਦੱਸਿਆ ਕਿ ਪਾਵਰਕੌਮ ਵੱਲੋਂ ਮ੍ਰਿਤਕ ਲਾਇਨ ਮੈਨ ਕਮਲਜੀਤ ਸਿੰਘ ਦੇ ਪਰਿਵਾਰ ਨੂੰ 10 ਲੱਖ ਰੁਪਏ, ਪੈਨਸ਼ਨ ਅਤੇ ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇਗੀ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਦੀ ਤਰਫੋਂ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਭਵਾਨੀਗੜ੍ਹ ਪੁਲੀਸ ਵੱਲੋਂ ਆਪਣੇ ਘਰ ਦਾ ਜਨਰੇਟਰ ਚਲਾਉਣ ਵਾਲੀ ਮਹਿਲਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।