ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਤੋਂ ਨਸ਼ੀਲਾ ਪਦਾਰਥ ਲਿਆਉਣ ਦੇ ਦੋਸ਼ ‘ਚ ਇਕ ਤਸਕਰ ਨੂੰ ਕਾਬੂ ਕੀਤਾ ਹੈ ਜਿਸ ਦੇ ਕਬਜ਼ੇ ‘ਚੋਂ ਪੰਜ ਕਿੱਲੋ ਹੈਰੋਇਨ, ਇਕ ਬਾਈਕ ਤੇ ਇਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿਲੋਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜਿਆ ਗਿਆ ਸਮੱਗਲਰ ਪਾਕਿਸਤਾਨ ਤੋਂ ਆਏ ਅਲੀ ਨਾਮਕ ਸਮੱਗਲਰ ਦੇ ਸੰਪਰਕ ‘ਚ ਸੀ ਜਿਸ ਨੇ ਇਹ ਨਸ਼ੀਲੇ ਪਦਾਰਥਾਂ ਦੀ ਖੇਪ ਲਖਵਿੰਦਰ ਸਿੰਘ ਨੂੰ ਭੇਜੀ ਸੀ। ਉਸ ਨੂੰ ਪੁਲਿਸ ਨੇ ਮੰਗਲਵਾਰ ਸਵੇਰੇ ਕਾਬੂ ਕਰ ਲਿਆ। ਪੁਲਿਸ ਨੇ ਤਸਕਰ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਤਰਨਤਾਰਨ ਜ਼ਿਲ੍ਹਾ ਭਿੱਖੀਵਿੰਡ ਵਜੋਂ ਕੀਤੀ ਹੈ।
Related Posts
ਪੰਜਾਬ ਦੇ ਕਾਰਜਕਾਰੀ DGP ਗੌਰਵ ਯਾਦਵ ਨੇ ਸਾਂਭਿਆ ਚਾਰਜ, ਗੈਂਗਸਟਰਾਂ ਨੂੰ ਲੈ ਕੇ ਆਖੀ ਇਹ ਗੱਲ
ਚੰਡੀਗੜ੍ਹ : ਸਾਲ 1992 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਦਾ ਕਾਰਜਕਾਰੀ ਡੀ. ਜੀ. ਪੀ. ਨਿਯੁਕਤ…
ਬਾਬਾ ਬਰਿੰਦਰ ਸਿੰਘ ਬਣੇ ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੀਤੀ ਦਸਤਾਰਬੰਦੀ
ਸਿਰਸਾ, (ਹਰਿਆਣਾ): ਬਾਬਾ ਬਰਿੰਦਰ ਸਿੰਘ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ ਬਣ ਗਏ ਹਨ। ਬੁੱਧਵਾਰ ਨੂੰ ਡੇਰਾ…
ਚੰਡੀਗੜ੍ਹ ਨਗਰ ਨਿਗਮ ਵਲੋਂ ਰਾਜਾ ਵੜਿੰਗ ਨੂੰ ਨੋਟਿਸ ਜਾਰੀ, ਇਹ ਰਿਹਾ ਮੁੱਖ ਕਾਰਨ
ਚੰਡੀਗੜ੍ਹ, 23 ਅਪ੍ਰੈਲ (ਬਿਊਰੋ)- ਚੰਡੀਗੜ੍ਹ ਨਗਰ ਨਿਗਮ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ…