ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੱਤਾਧਾਰੀ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਵੱਲੋਂ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰਦਿਆਂ ਹੀ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਸਮੇਤ ਭਾਜਪਾ ਦੇ ਸੀਨੀਅਰ ਆਗੂਆਂ ਨੇ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਮੀਟਿੰਗ ਕੀਤੀ। ਇਹ ਮੀਟਿੰਗ ਭਾਜਪਾ ਪ੍ਰਧਾਨ ਜੇਪੀ ਨੱਢਾ ਦੇ ਨਿਵਾਸ ‘ਤੇ ਹੋ ਰਹੀ ਹੈ। ਪਾਰਟੀ ਆਗੂਆਂ ਅਨੁਸਾਰ ਮੀਟਿੰਗ ਵਿੱਚ ਭਵਿੱਖੀ ਮੰਤਰੀ ਮੰਡਲ ਵਿੱਚ ਐੱਨਡੀਏ ਦੇ ਹਿੱਸੇਦਾਰਾਂ ਦੀ ਸ਼ਮੂਲੀਅਤ ਸਮੇਤ ਹੋਰ ਮੁੱਦਿਆਂ ’ਤੇ ਚਰਚਾ ਕੀਤੀ ਜਾ ਰਹੀ ਹੈ। ਐੱਨਡੀਏ ਦੇ ਸੰਸਦ ਮੈਂਬਰਾਂ ਦੀ ਸ਼ੁੱਕਰਵਾਰ ਨੂੰ ਬੈਠਕ ਹੋਣ ਦੀ ਸੰਭਾਵਨਾ ਹੈ, ਜਿਸ ‘ਚ ਸ੍ਰੀ ਨਰਿੰਦਰ ਮੋਦੀ ਨੂੰ ਰਸਮੀ ਤੌਰ ‘ਤੇ ਨੇਤਾ ਚੁਣਿਆ ਜਾਵੇਗਾ। ਸ੍ਰੀ ਮੋਦੀ ਦੇ ਇਸ ਹਫਤੇ ਦੇ ਅੰਤ ‘ਚ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ।
Related Posts
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਪਾਬੰਦੀਆਂ ’ਚ ਦਿੱਤੀ ਢਿੱਲ
ਨਵੀਂ ਦਿੱਲੀ, 13 ਜੂਨ (ਦਲਜੀਤ ਸਿੰਘ)- ਦਿੱਲੀ ’ਚ ਕੋਰੋਨਾ ਵਾਇਰਸ (ਕੋਵਿਡ-19) ਦੇ ਮਾਮਲਿਆਂ ’ਚ ਕਮੀ ਆਉਣ ਲੱਗੀ ਹੈ। ਕੋਵਿਡ-19 ਸਬੰਧੀ…
ਜਬਰ-ਜਨਾਹ ਦੇ ਮਾਮਲੇ ਵਿਚ ਵਿਧਾਇਕ ਬੈਂਸ ਦੀ ਵੀਰਵਾਰ ਤੱਕ ਲੱਗੀ ਗ੍ਰਿਫ਼ਤਾਰੀ ‘ਤੇ ਰੋਕ
ਲੁਧਿਆਣਾ, 1 ਫਰਵਰੀ (ਬਿਊਰੋ)- ਜਬਰ-ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਵੀਰਵਾਰ ਤੱਕ…
ਤਾਲਿਬਾਨ ਨੂੰ ਪਨਾਹ ਦਿੰਦਾ ਰਿਹਾ ਹੈ ਪਾਕਿਸਤਾਨ – ਅਮਰੀਕਾ ਨੇ ਅਪਣਾਇਆ ਸਖ਼ਤ ਰੁਖ
ਵਾਸ਼ਿੰਗਟਨ, 14 ਸਤੰਬਰ – ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿਚ ਅਮਰੀਕਾ ਆਪਣਾ ਕੀ ਕਿਰਦਾਰ…