ਜਲੰਧਰ: ਲੋਕ ਸਭਾ ਚੋਣਾਂ ਲਈ ਹਲਕੇ ਵਿਚ ਵੋਟਾਂ ਪੈਣ ਦਾ ਅਮਲ ਉਤਸ਼ਾਹਪੂਰਵਕ ਸ਼ੁਰੂ ਹੋ ਗਿਆ। ਸਵੇਰੇ 7 ਵੱਜਣ ਤੋਂ ਪਹਿਲਾਂ ਹੀ ਲੋਕ ਪੋਲਿੰਗ ਬੂਥਾਂ ਉਤੇ ਵੋਟ ਪਾਉਣ ਲਈ ਪਹੁੰਚਣੇ ਸ਼ੁਰੂ ਹੋ ਗਏ ਹਨ ਅਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਜਿਲ੍ਹੇ ਭਰ ਵਿਚੋਂ ਪੁੱਜੀਆਂ ਸੂਚਨਾਵਾਂ ਮੁਤਾਬਕ ਲੋਕਾਂ ਵਿਚ ਵੋਟਾਂ ਪਾਉਣ ਲਈ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਗਰਮੀ ਹੋਣ ਦੇ ਬਾਵਜੂਦ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਜਲੰਧਰ ਲੋਕ ਸਭਾ ਸੀਟ ਤੋਂ ਮੁਕਾਬਲਾ ਆਪ ਦੇ ਪਵਨ ਕੁਮਾਰ ਟੀਨੂੰ, ਕਾਂਗਰਸ ਦੇ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰ ਸਿੰਘ ਕੇ ਪੀ, ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਤੇ ਬਸਪਾ ਦੇ ਬਲਵਿੰਦਰ ਕੁਮਾਰ ਵਿਚਕਾਰ ਹੈ।
Related Posts
ਖੂਨ ਨਾਲ ਲਥਪਥ ਲਾਸ਼ਾਂ; 7 ਸ਼ਰਧਾਲੂਆਂ ਦੀ ਮੌਤ, ਬਾਗੇਸ਼ਵਰ ਧਾਮ ਦੇ ਦਰਸ਼ਨਾਂ ਨੂੰ ਜਾ ਰਹੇ ਸਨ ਲੋਕ
ਛੱਤਰਪੁਰ- ਮੱਧ ਪ੍ਰਦੇਸ਼ ਦੇ ਛੱਤਰਪੁਰ ਜ਼ਿਲ੍ਹੇ ‘ਚ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦਰਅਸਲ ਉੱਤਰ ਪ੍ਰਦੇਸ਼ ਤੋਂ ਬਾਗੇਸ਼ਵਰ ਧਾਮ…
ਪੁਣੇ ‘ਚ ਵੱਡਾ ਹਾਦਸਾ, ਹੈਲੀਕਾਪਟਰ ਕ੍ਰੈਸ਼ ‘ਚ 2 ਲੋਕਾਂ ਦੀ ਮੌਤ
ਪੁਣੇ : Pune Helicopter Crash: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ‘ਚ ਵੱਡਾ ਹਾਦਸਾ ਵਾਪਰ ਗਿਆ ਹੈ। ਬਾਵਧਨ ਨੇੜੇ ਹੈਲੀਕਾਪਟਰ ਹਾਦਸੇ ‘ਚ…
ਕਾਂਗੜਾ ਜ਼ਿਲ੍ਹੇ ਦੇ ਫ਼ਤਿਹਪੁਰ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਵੋਟਿੰਗ ਜਾਰੀ
ਕਾਂਗੜਾ (ਹਿਮਾਚਲ), 30 ਅਕਤੂਬਰ (ਦਲਜੀਤ ਸਿੰਘ)- ਕਾਂਗੜਾ ਜ਼ਿਲ੍ਹੇ ਦੇ ਫ਼ਤਿਹਪੁਰ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਵੋਟਿੰਗ ਜਾਰੀ ਹੈ…