ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਖਾਂ ਦੀ ਸਰਜਰੀ ਤੋਂ ਬਾਅਦ ਯੂਕੇ ਤੋਂ ਦੇਸ਼ ਪਰਤੋਣ ‘ਤੇ ਲੋਕ ਸਭਾ ਚੋਣਾਂ 2024 ਲਈ ਆਪਣੀ ਪਹਿਲੀ ਚੋਣ ਮੀਟਿੰਗ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਦਿਲਚਸਪ ਚੋਣ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਂਗਰਸ ਨੂੰ ਵੋਟ ਪਾਉਣਗੇ ਤੇ ਰਾਹੁਲ ਗਾਂਧੀ ਰਾਸ਼ਟਰੀ ਰਾਜਧਾਨੀ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣਗੇ।
ਪਾਰਟੀ ਦੇ ਲੋਕ ਸਭਾ ਉਮੀਦਵਾਰ ਸਾਹੀਰਾਮ ਪਹਿਲਵਾਨ ਦੇ ਸਮਰਥਨ ਵਿਚ ਮੰਗਲਵਾਰ ਨੂੰ ਦੱਖਣੀ ਦਿੱਲੀ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਕਿਹਾ, ‘ਮੈਂ ਇੱਥੇ ਆਪਣੇ ਭਰਾ ਦਾ ਸਮਰਥਨ ਕਰਨ ਆਇਆ ਹਾਂ, ਨਾ ਸਿਰਫ਼ ਇਸ ਲਈ ਕਿ ਉਹ ਚੰਗਾ ਇਨਸਾਨ ਹੈ, ਸਗੋਂ ਇਸ ਲਈ ਵੀ ਕਿ ਇਹ ਚੋਣ ਦੇਸ਼ ਤੇ ਸੰਵਿਧਾਨ ਨੂੰ ਬਚਾਉਣ ਲਈ ਹੈ। ਇਸ ਲਈ ਤੁਹਾਡੇ ਬੱਚਿਆਂ ਦਾ ਭਵਿੱਖ ਤੁਹਾਡੀ ਵੋਟ ‘ਤੇ ਨਿਰਭਰ ਕਰਦਾ ਹੈ।