ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਮਜੀਠਾ ਰੋਡ ਬਾਈਪਾਸ ਸਥਿਤ ਰਿਜ਼ੋਰਟ ਵਿੱਚ ਪਾਰਟੀ ਸੰਗਠਨ ਦੀ ਮੀਟਿੰਗ ਕਰ ਰਹੇ ਹਨ। ਇਸ ਮੀਟਿੰਗ ਵਿੱਚ ਚੋਣਾਂ ਸਬੰਧੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਪੰਜਾਬ ਦੇ 13 ਲੋਕ ਸਭਾ ਹਲਕਿਆਂ ਤੋਂ ਪੰਜਾਬ ਦੇ ਕੈਬਨਿਟ ਮੰਤਰੀ, ਵਿਧਾਇਕ, ਉਮੀਦਵਾਰ ਅਤੇ ਪਾਰਟੀ ਅਧਿਕਾਰੀ ਸ਼ਾਮਲ ਹੋ ਰਹੇ ਹਨ। ਇਸ ਮੀਟਿੰਗ ਵਿੱਚ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਸਮੇਂ ਵਿੱਚ ਪਹੁੰਚਣਗੇ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਪਾਲ ਚੀਮਾ, ਮੀਤ ਹੇਅਰ, ਅਮਨ ਅਰੋੜਾ, ਹਰਜੋਤ ਬੈਂਸ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਵਿਧਾਇਕ ਪਹੁੰਚ ਚੁੱਕੇ ਹਨ।
Related Posts
ਜਲੰਧਰ ਵਿਖੇ ਕਾਂਸਟੇਬਲ ਦੀ ਭਰਤੀ ਲਈ ਆਏ ਮੁੰਡੇ-ਕੁੜੀਆਂ ਨੇ ਜਾਮ ਕੀਤਾ BSF ਚੌਂਕ
ਜਲੰਧਰ, 2 ਦਸੰਬਰ (ਦਲਜੀਤ ਸਿੰਘ)- ਜਲੰਧਰ ’ਚ ਅੱਜ ਕਾਂਸਟੇਬਲ ਦੀ ਭਰਤੀ ਲਈ ਆਏ ਮੁੰਡੇ-ਕੁੜੀਆਂ ਵੱਲੋਂ ਬੀ. ਐੱਸ. ਐੱਫ. ਚੌਂਕ ’ਚ…
ਲੁਧਿਆਣਾ ’ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਤਿੱਖਾ ਵਿਰੋਧ, ਤਣਾਅਪੂਰਨ ਹੋਈ ਸਥਿਤੀ
ਲੁਧਿਆਣਾ, 3 ਅਗਸਤ (ਦਲਜੀਤ ਸਿੰਘ)- ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਅਰਬਨ ਅਸਟੇਟ ਵਿਖੇ ਚੈਰੀਟੇਬਲ ਹਸਪਤਾਲ ਦਾ ਉਦਘਾਟਨ ਕਰਨ ਪਹੁੰਚੇ ਸ੍ਰੀ ਅਕਾਲ…
ਸ਼ਿਮਲਾ: ਸ਼ੋਘੀ-ਮੇਹਲੀ ਬਾਈਪਾਸ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ, 3 ਦੀ ਮੌਤ
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਸ਼ੋਘੀ ਮੇਹਲੀ ਬਾਈਪਾਸ ਰੋਡ ‘ਤੇ ਇਕ ਕਾਰ ਦੇ ਖੱਡ ਵਿਚ ਡਿੱਗ ਜਾਣ ਕਾਰਨ…