ਹੁਸ਼ਿਆਰਪੁਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦਾ ਦਿਨ ਦਾ ਸਮਝੌਤਾ ਇੰਡੀਆ ਗਠਜੋੜ ਨਾਲ ਹੈ ਅਤੇ ਰਾਤ ਦਾ ਸਮਝੌਤਾ ਮੋਦੀ ਤੇ ਅਮਿਤ ਸ਼ਾਹ ਨਾਲ। 13-0 ਅਤੇ 400 ਪਾਰ ਦਾ ਦਾਅਵਾ ਕਰਨ ਵਾਲਿਆਂ ਨੂੰ ਲੋਕ ਸਭਾ ਲਈ ਉਮੀਦਵਾਰ ਨਹੀਂ ਮਿਲ ਰਹੇ ਜਿਸ ਕਾਰਨ ਦੂਜੀਆਂ ਪਾਰਟੀਆਂ ਤੋਂ ਆਏ ਦਲ-ਬਦਲੂਆਂ ਨੂੰ ਦੋਨੋਂ ਪਾਰਟੀਆਂ ਟਿਕਟ ਦੇ ਕੇ ਚੋਣ ਲੜਾ ਰਹੀਆਂ ਹਨ। ਇਹ ਵਿਚਾਰ ਸ਼੍ਰੋਮਣੀ ਅਕਾਲੀ ਬਾਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਬੁੱਧਵਾਰ ਨੂੰ ਹੁਸ਼ਿਆਰਪੁਰ ਦੇ ਕਸਬਾ ਬੁੱਲੋਵਾਲ ਵਿਖੇ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ‘ਚ ਯੂਥ ਇੰਚਾਰਜ ਅਰਮਿੰਦਰ ਸਿੰਘ ਹੁਸੈਨਪੁਰ ਤੇ ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ ਦੀ ਅਗਵਾਈ ਹੇਠ ਕਰਵਾਈ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।
Related Posts
ਸੁਪਰੀਮ ਕੋਰਟ ਨੇ ਨਾਰਾਇਣ ਸਾਈਂ ਨੂੰ 2 ਹਫ਼ਤਿਆਂ ਦੀ ਛੁੱਟੀ ਦੇਣ ਦੇ ਆਦੇਸ਼ ‘ਤੇ ਲਗਾਈ ਰੋਕ
ਨਵੀਂ ਦਿੱਲੀ, 12 ਅਗਸਤ (ਦਲਜੀਤ ਸਿੰਘ)- ਸੁਪਰੀਮ ਕੋਰਟ ਨੇ ਆਸਾਰਾਮ ਬਾਪੂ ਦੇ ਪੁੱਤਰ ਨਾਰਾਇਣ ਸਾਈਂ ਨੂੰ 2 ਹਫ਼ਤਿਆਂ ਦੀ ਛੁੱਟੀ…
ਲੁਧਿਆਣਾ ‘ਚ ਫੈਕਟਰੀ ਨੂੰ ਅਚਾਨਕ ਲੱਗੀ ਅੱਗ, ਮੌਕੇ ‘ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ
ਲੁਧਿਆਣਾ, 5 ਅਪ੍ਰੈਲ (ਬਿਊਰੋ)- ਇੱਥੇ ਨੀਚੀ ਮੰਗਲੀ ਫੇਜ਼-8 ‘ਚ ਸਥਿਤ ਪਲਾਸਟਿਕ ਦੀ ਫੈਕਟਰੀ ‘ਚ ਤੜਕੇ ਸਵੇਰੇ 3 ਵਜੇ ਅਚਾਨਕ ਅੱਗ ਲੱਗ ਗਈ।…
ਐਕਸ਼ਨ ’ਚ ਮੰਤਰੀ ਰੰਧਾਵਾ, ਫਿਲੌਰ ਨਾਕੇ ’ਤੇ ਕੀਤੀ ਅਚਨਚੇਤ ਚੈਕਿੰਗ, 3 ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਦਿੱਤੇ ਹੁਕਮ
ਫਿਲੌਰ, 28 ਅਕਤੂਬਰ (ਦਲਜੀਤ ਸਿੰਘ)- ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪੂਰੇ ਐਕਸ਼ਨ ਮੂਡ ’ਚ ਨਜ਼ਰ ਆ ਰਹੇ…