30 ਸਾਲ ਦੀ ਨੌਕਰੀ ਮਗਰੋਂ IPS ਅਧਿਕਾਰੀ ਢਿੱਲੋਂ ਨੇ ਲਈ VRS, ਸਿਆਸਤ ‘ਚ ਐਂਟਰੀ ਦੀ ਤਿਆਰੀ

ਚੰਡੀਗੜ੍ਹ : ਪੰਜਾਬ ਦੇ ਆਈਪੀਐਸ ਅਧਿਕਾਰੀ ਗੁਰਿੰਦਰ ਸਿੰਘ ਢਿੱਲੋਂ (Gurinder Singh Dhillon) ਨੇ ਵੀਆਰਐੱਸ (Voluntary Retirement Scheme) ਲੈ ਲਈ ਹੈ। ਗੁਰਿੰਦਰ ਸਿੰਘ ਢਿੱਲੋਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਗੁਰਿੰਦਰ ਸਿੰਘ ਢਿੱਲੋਂ ਕੋਲ ਸਪੈਸ਼ਲ ਏਡੀਜੀਪੀ ਲਾਅ ਐਂਡ ਆਰਡਰ ਦਾ ਚਾਰਜ ਸੀ। ਉਨ੍ਹਾਂ ਕਿਹਾ ਕਿ ਵੀਆਰਐੱਸ ਲੈਣ ਤੋਂ ਬਾਅਦ ਉਹ ਆਪਣੇ-ਆਪ ਨੂੰ ਪਿੰਜਰੇ ‘ਚੋਂ ਆਜ਼ਾਦ ਮਹਿਸੂਸ ਕਰ ਰਹੇ ਹਨ। ਉਨ੍ਹਾਂ ਪੁਲਿਸ ਵਿਭਾਗ ‘ਚ 30 ਸਾਲ ਤਕ ਨੌਕਰੀ ਕੀਤੀ। ਉਹ ਜਲਦ ਹੀ ਕੋਈ ਸਿਆਸੀ ਪਾਰਟੀ ਜੁਆਇੰਨ ਕਰ ਸਕਦੇ ਹਨ।

Leave a Reply

Your email address will not be published. Required fields are marked *