ਚੋਣ ਕਮਿਸ਼ਨ ਕੋਲ ਚੋਣ ਬਾਂਡ ਦੇ ਵੇਰਵੇ ਪੇਸ਼ ਕਰ ਦਿੱਤੇ ਗਏ ਹਨ: ਐੱਸਬੀਆਈ ਨੇ ਸੁਪਰੀਮ ਕੋਰਟ ਨੂੰ ਦੱਸਿਆ

ਨਵੀਂ ਦਿੱਲੀ, 13 ਮਾਰਚ

ਭਾਰਤੀ ਸਟੇਟ ਬੈਂਕ(ਐੱਸਬੀਆਈ) ਨੇ ਸੁਪਰੀਮ ਕੋਰਟ ਵਿੱਚ ਹੁਕਮ ਦੀ ਪਾਲਣਾ ਬਾਰੇ ਹਲਫ਼ਨਾਮਾ ਦਾਇਰ ਕਰਦਿਆਂ ਕਿਹਾ ਹੈ ਕਿ ਉਸ ਨੇ ਚੋਣ ਕਮਿਸ਼ਨ ਨੂੰ ਚੋਣ ਬਾਂਡ ਦੇ ਵੇਰਵੇ ਜਮ੍ਹਾ ਕਰ ਦਿੱਤੇ ਹਨ। ਇਸ ਵਿੱਚ ਚੋਣ ਬਾਂਡ ਦੀ ਖਰੀਦ ਮਿਤੀ, ਖਰੀਦਦਾਰਾਂ ਦੇ ਨਾਮ ਅਤੇ ਕੀਮਤ ਦੇ ਵੇਰਵੇ ਸ਼ਾਮਲ ਹਨ। ਐਸਬੀਆਈ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਚੋਣ ਬਾਂਡ ਭੁਨਾਉਣ ਦੀ ਮਿਤੀ ਅਤੇ ਚੰਦਾ ਪ੍ਰਾਪਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਨਾਵਾਂ ਦੀ ਜਾਣਕਾਰੀ ਵੀ ਚੋਣ ਕਮਿਸ਼ਨ ਨੂੰ ਸੌਂਪੀ ਗਈ ਹੈ।ਐੱਸਬੀਆਈ ਨੇ ਸਿਖਰਲੀ ਅਦਾਲਤ ਨੂੰ ਦੱਸਿਆ ਕਿ 14 ਅਪਰੈਲ 2019 ਤੋਂ 15 ਫਰਵਰੀ 2024 ਦਰਮਿਆਨ ਖਰੀਦੇ ਚੋਣ ਬਾਂਡਾਂ ਦੇ ਸਬੰਧ ਵਿੱਚ ਚੋਣ ਕਮਿਸ਼ਨ ਨੂੰ ਵੇਰਵੇ ਸੌਂਪੇ ਗਏ ਹਨ। 1 ਅਪਰੈਲ 2019 ਤੋਂ 15 ਫਰਵਰੀ 2024 ਦੇ ਵਿਚਕਾਰ ਕੁੱਲ 22,217 ਚੋਣ ਬਾਂਡ ਖਰੀਦੇ ਗਏ ਸਨ।

Leave a Reply

Your email address will not be published. Required fields are marked *