ਯਾਤਰੀ ਧਿਆਨ ਦੇਣ ! ਉੱਤਰੀ ਰੇਲਵੇ ਨੇ ਧੁੰਦ ਕਾਰਨ ਪੰਜਾਬ ‘ਚ ਇਹ ਐਕਸਪ੍ਰੈਸ ਗੱਡੀਆਂ 3 ਮਹੀਨੇ ਲਈ ਕੀਤੀਆਂ ਬੰਦ

ਰੂਪਨਗਰ: ਉੱਤਰੀ ਰੇਲਵੇ ਵੱਲੋਂ ਲਏ ਫੈਸਲੇ ਅਨੁਸਾਰ ਅੰਬਾਲਾ ਡਿਵੀਜ਼ਨ ਦੇ ਸਰਹਿੰਦ ਸੈਕਸ਼ਨ ‘ਚ ਚੱਲਣ ਵਾਲੀਆਂ ਦੋ ਟਰੇਨਾਂ ਨੂੰ ਤਿੰਨ ਮਹੀਨਿਆਂ ਲਈ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੀ ਪੁਸ਼ਟੀ ਕਰਦਿਆਂ ਟਰੈਫਿਕ ਇੰਸਪੈਕਟਰ ਤੇਜਿੰਦਰ ਪਾਲ ਨੇ ਦੱਸਿਆ ਕਿ ਨੰਗਲ ਡੈਮ ਤੋਂ ਸ਼ੁਰੂ ਹੋ ਕੇ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਭਰਤਗੜ੍ਹ, ਘਨੌਲੀ, ਰੂਪਨਗਰ, ਨਵਾਂ ਮੋਰਿੰਡਾ, ਲੁਧਿਆਣਾ, ਜਲੰਧਰ, ਬਿਆਸ। ਅੰਮ੍ਰਿਤਸਰ ਜਾਣ ਵਾਲੀ ਟਰੇਨ ਨੰਬਰ 14506 ਇੰਟਰ ਸਿਟੀ ਟਰੇਨ ਜਦੋਂਕਿ ਇਸ ਰੂਟ ’ਤੇ ਅੰਮ੍ਰਿਤਸਰ ਤੋਂ ਵਾਪਸ ਆਉਣ ਵਾਲੀ ਟਰੇਨ ਨੰਬਰ 14505 ਤਿੰਨ ਮਹੀਨਿਆਂ ਤੋਂ ਬੰਦ ਹੈ। ਉਨ੍ਹਾਂ ਦੱਸਿਆ ਕਿ ਟਰੇਨ ਨੰਬਰ 14505 ਇੰਟਰ ਸਿਟੀ ਐਕਸਪ੍ਰੈਸ 1 ਦਸੰਬਰ, 2023 ਤੋਂ 29 ਫਰਵਰੀ, 2024 ਤੱਕ ਬੰਦ ਰਹੇਗੀ ਜਦਕਿ ਟਰੇਨ ਨੰਬਰ 14506 ਇੰਟਰ ਸਿਟੀ 2 ਦਸੰਬਰ, 2023 ਤੋਂ 1 ਮਾਰਚ, 2024 ਤੱਕ ਬੰਦ ਰਹੇਗੀ।

ਰੇਲਵੇ ਵੱਲੋਂ ਦੋ ਟਰੇਨਾਂ ਬੰਦ ਕਰਨ ‘ਤੇ ਹੁਣ ਯਾਤਰੀਆਂ ਤੇ ਵਪਾਰੀਆਂ ਨੂੰ ਅਮ੍ਰਿਤਸਰ ਸਾਹਿਬ,ਬਿਆਸ ਤੇ ਜਲੰਧਰ, ਲੁਧਿਆਣਾ ਆਦਿ ਜਾਣ ਲਈ ਔਖੇ ਹੋਣਾ ਪੈਣਾ ਹੈ ਕਿਉਂਕਿ ਟਰੇਨ ਦਾ ਕਿਰਾਇਆ ਘੱਟ ਹੈ ਤੇ ਬੱਸਾ ‘ਤੇ ਖੱਜਲ-ਖਆਰੀ ਵੀ ਜ਼ਿਆਦਾ ਹੁੰਦੀ ਹੈ। ਨਿਰਮਲ ਸਿੰਘ, ਗੁਰਬਚਨ ਸਿੰਘ, ਮਾਇਆ ਦੇਵੀ ,ਗੁਲਸ਼ਨ ਨੇ ਕਿਹਾਕਿ ਭਾਵੇਂ ਮੌਸਮ ਨੂੰ ਵੇਖਦੇ ਹੋਏ ਉੱਤਰੀ ਰੇਲਵੇ ਨੇ ਫੈਸਲਾਂ ਲਿਆ ਹੈ ਪ੍ਰੰਤੂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾਂ।

Leave a Reply

Your email address will not be published. Required fields are marked *