ਲੁਧਿਆਣਾ : ਲੁਧਿਆਣਾ ਦੇ ਪੀ. ਏ. ਯੂ. ‘ਚ ਹੋਣ ਵਾਲੀ ਖੁੱਲ੍ਹੀ ਬਹਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਹੈਲੀਕਾਪਟਰ ਇੱਥੇ ਪੁੱਜ ਚੁੱਕਾ ਹੈ। ਜੇਕਰ ਵਿਰੋਧੀ ਧਿਰਾਂ ਦੀ ਗੱਲ ਕਰੀਏ ਤਾਂ ਅਜੇ ਤੱਕ ਕੋਈ ਵੀ ਸਿਆਸੀ ਆਗੂ ਇੱਥੇ ਨਹੀਂ ਪੁੱਜਾ ਹੈ, ਜਦੋਂ ਕਿ ਸਾਰੀਆਂ ਧਿਰਾਂ ਨੂੰ ਦੁਪਹਿਰ 12 ਵਜੇ ਦਾ ਸਮਾਂ ਦਿੱਤਾ ਗਿਆ ਸੀ। ਇਸ ਦੌਰਾਨ ਕਈ ਕਿਸਾਨ ਆਗੂ ਵੀ ਪੁੱਜੇ, ਜਿਨ੍ਹਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।
ਇਸ ਦੇ ਨਾਲ ਹੀ ਵੱਡੀ ਗਿਣਤੀ ‘ਚ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਬਹਿਸ ਲਈ ਜਿਹੜੇ 4 ਮੁੱਦੇ ਰੱਖੇ ਸਨ, ਉਨ੍ਹਾਂ ‘ਚ ਐੱਸ. ਵਾਈ. ਐੱਲ. ਦਾ ਜ਼ਿਕਰ ਨਹੀਂ ਹੈ, ਇਸ ਲਈ ਉਹ ਇਸ ਬਹਿਸ ‘ਚ ਸ਼ਾਮਲ ਨਹੀਂ ਹੋ ਰਹੇ ਹਨ। ਵਿਰੋਧੀ ਧਿਰਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਲੁਧਿਆਣਾ ‘ਚ ਪੂਰੀ ਤਰ੍ਹਾਂ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ, ਇੰਨਾ ਵੀ ਕਿਸ ਗੱਲ ਦਾ ਖ਼ਤਰਾ ਹੈ।