ਮੋਹਾਲੀ- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਨਤੀਜਿਆਂ ਦੌਰਾਨ ਮੁੰਡਿਆਂ ਨੂੰ ਪਿੱਛੇ ਛੱਡਦੇ ਹੋਏ ਕੁੜੀਆਂ ਇਕ ਵਾਰ ਫਿਰ ਅੱਗੇ ਨਿਕਲ ਗਈਆਂ ਹਨ। ਮਾਨਸਾ ਜ਼ਿਲ੍ਹੇ ਦੀ ਸੁਜਾਨ ਕੌਰ ਨੇ 100 ਫ਼ੀਸਦੀ ਨੰਬਰਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦੋਂ ਕਿ ਬਠਿੰਡਾ ਦੀ ਸ਼ਰੇਆ ਸਿੰਗਲਾ 99.60 ਫ਼ੀਸਦੀ ਨੰਬਰਾਂ ਨਾਲ ਦੂਜੇ ਸਥਾਨ ‘ਤੇ ਰਹੀ ਹੈ। ਇਸੇ ਤਰ੍ਹਾਂ ਲੁਧਿਆਣਾ ਦੀ ਨਵਪ੍ਰੀਤ ਕੌਰ ਨੇ 99.40 ਫ਼ੀਸਦੀ ਨੰਬਰਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। 12ਵੀਂ ਜਮਾਤ ਦੀ ਪ੍ਰੀਖਿਆ ‘ਚ ਕੁੱਲ 2,96,709 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ‘ਚੋਂ 92 ਫ਼ੀਸਦੀ ਮਤਲਬ ਕਿ 2,74,378 ਬੱਚੇ ਪਾਸ ਹੋਏ ਹਨ।
ਪੰਜਾਬ ਬੋਰਡ ਦੀ ਅਧਿਕਾਰਿਤ ਵੈੱਬਸਾਈਟ pseb.ac.in ‘ਤੇ ਜਾਓ
ਹੋਮ ਪੇਜ ‘ਤੇ ਉਪਲੱਬਧ ਪੰਜਾਬ ਬੋਰਡ 10ਵੀਂ, 12 ਨਤੀਜੇ 2023 ਲਿੰਕ ‘ਤੇ ਕਲਿੱਕ ਕਰੋ।
ਲਾਗਿਨ ਦਾ ਵੇਰਵਾ ਭਰੋ ਅਤੇ ਸਬਮਿੱਟ ‘ਤੇ ਕਲਿੱਕ ਕਰੋ
ਤੁਹਾਡਾ ਨਤੀਜਾ ਸਕੀਨ ‘ਤੇ ਦਿਖ ਜਾਵੇਗਾ
ਨਤੀਜਾ ਚੈੱਕ ਕਰੋ ਅਤੇ ਮਾਰਕਸ਼ੀਟ ਡਾਊਨਲੋਡ ਕਰੋ।