ਅੰਮ੍ਰਿਤਸਰ: ਭਾਰਤ-ਪਾਕਿ ਦੇਸ਼ਾਂ ਦੇ ਹੋਏ ਸਮਝੌਤਿਆਂ ਤਹਿਤ ਅੱਜ ਭਾਰਤ ਸਰਕਾਰ ਨੇ ਆਪਣੇ ਦੇਸ਼ ਦੀਆਂ ਜੇਲ੍ਹਾਂ ‘ਚ ਪਿਛਲੇ ਲੰਮੇ ਸਮੇਂ ਤੋਂ ਬੰਦ ਗੁਆਂਢੀ ਮੁਲਕ ਪਾਕਿਸਤਾਨ ਦੇ 21 ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਉਨ੍ਹਾਂ ਦੇ ਦੇਸ਼ ਪਾਕਿਸਤਾਨ ਲਈ ਰਿਹਾਅ ਕਰ ਦਿੱਤਾ ਗਿਆ ਹੈ। ਭਾਰਤ ਵੱਲੋਂ ਰਿਹਾਅ ਕੀਤੇ ਗਏ ਪਾਕਿਸਤਾਨੀ ਕੈਦੀਆਂ ਵਿਚ 9 ਪਾਕਿਸਤਾਨੀ ਮਛੇਰੇ ਸ਼ਾਮਲ ਹਨ, ਜੋ ਪਾਕਿਸਤਾਨ ਤੋਂ ਸਮੁੰਦਰ ਰਸਤੇ ਮੱਛੀਆਂ ਫੜਦੇ ਸਮੇਂ ਭਾਰਤ ਅੰਦਰ ਦਾਖਲ ਹੋਣ ‘ਤੇ ਗ੍ਰਿਫਤਾਰ ਕੀਤੇ ਗਏ ਸਨ।
ਭਾਰਤ ਤੋਂ ਅਟਾਰੀ ਸਰਹੱਦ ਰਸਤੇ ਆਪਣੇ ਵਤਨ ਪਾਕਿਸਤਾਨ ਜਾਣ ਤੋਂ ਪਹਿਲਾਂ ਵੱਖ-ਵੱਖ ਪਾਕਿ ਕੈਦੀਆਂ ਨੇ ਗੱਲਬਾਤ ਕਰਦਿਆਂ ਅਬਦੁਲ ਮਹਿਮੂਦ, ਆਕਿਲ, ਜਾਵੇਦ ਸਮੇਤ ਭਾਰਤੀ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚੋਂ ਰਿਹਾਅ ਹੋ ਕੇ ਆਪਣੇ ਵਤਨ ਗਏ 9 ਕੈਦੀਆਂ ਨੇ ਦੱਸਿਆ ਕਿ ਹੈ ਉਹ ਭੁਲੇਖੇ ਨਾਲ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ ਅੰਦਰ ਦਾਖਲ ਹੋ ਗਏ ਸਨ, ਜਿਨ੍ਹਾਂ ਨੂੰ ਬੀਐੱਸਐੱਫ ਦੇ ਜਵਾਨਾਂ ਵੱਲੋਂ ਗ੍ਰਿਫਤਾਰ ਕਰ ਕੇ ਸਥਾਨਕ ਵੱਖ-ਵੱਖ ਪੁਲਿਸ ਥਾਣਿਆਂ ਦੇ ਹਵਾਲੇ ਕੀਤਾ ਗਿਆ ਸੀ।