PSTET ਦੇ ਚੁੱਕੇ ਉਮੀਦਵਾਰਾਂ ਲਈ ਵੱਡੀ ਖ਼ਬਰ, ਹੁਣ ਮੁੜ ਦੇਣਾ ਪਵੇਗਾ ਪੇਪਰ


ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ’ਚ ਅਧਿਆਪਕਾਂ ਦੀ ਭਰਤੀ ਲਈ ਐਤਵਾਰ ਨੂੰ ਲਿਆ ਗਿਆ ਪੰਜਾਬ ਸਟੇਟ ਟੀਚਰਜ਼ ਇਲਿਜੀਬਿਲਟੀ ਟੈਸਟ (PSTET) ਵਿਵਾਦਾਂ ਦੇ ਘੇਰੇ ‘ਚ ਆ ਗਿਆ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਇਸ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਮੁੜ ਤੋਂ ਇਹ ਟੈਸਟ ਕਰਵਾਇਆ ਜਾਵੇਗਾ ਅਤੇ ਇਸ ਦੀ ਜਾਂਚ ਪ੍ਰਿੰਸੀਪਲ ਸੈਕਟਰੀ ਪੱਧਰ ‘ਤੇ ਕੀਤੀ ਜਾਵੇਗੀ। ਹਰਜੋਤ ਬੈਂਸ ਨੇ ਕਿਹਾ ਕਿ ਇਸ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ‘ਤੇ ਮਾਮਲਾ ਵੀ ਦਰਜ ਕੀਤਾ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅਫ਼ਸੋਸ ਜਤਾਇਆ ਹੈ ਅਤੇ ਹੁਣ ਬਿਨਾਂ ਕਿਸੇ ਫ਼ੀਸ ਦੇ ਦੁਬਾਰਾ ਪੇਪਰ ਲਿਆ ਜਾਵੇਗਾ। ਭਵਿੱਖ ‘ਚ ਅਜਿਹੇ ਹਾਲਾਤ ‘ਚ ਤੀਜੀ ਧਿਰ ਨਾਲ ਦਸਤਖ਼ਤ ਕੀਤੇ ਗਏ ਐੱਮ. ਓ. ਯੂ. ‘ਚ ਉਮੀਦਵਾਰਾਂ ਦੇ ਮੁਆਵਜ਼ੇ ਲਈ ਢੁੱਕਵੀਂ ਧਾਰਾ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਹੀ ਇਹ ਸਭ ਸਹਿਣ ਕਿਉਂ ਕਰਨਾ ਪਵੇ।

Leave a Reply

Your email address will not be published. Required fields are marked *