ਕੈਬਨਿਟ ਮੰਤਰੀ ਹਰਪਾਲ ਚੀਮਾ ਮੋਗਾ ਅਦਾਲਤ ’ਚ ਹੋਏ ਪੇਸ਼


ਮੋਗਾ – ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਮੋਗਾ ਅਦਾਲਤ ਪੁੱਜੇ। ਜ਼ਿਕਰਯੋਗ ਹੈ ਕਿ 10 ਜੂਨ 2020 ਨੂੰ ਚੀਮਾ ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕਰਕੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਖਿਲਾਫ਼ 105 ਹਾਈਵੇ ਜ਼ਮੀਨ ਐਕਵਾਇਰ ਮਾਮਲੇ ਵਿਚ 300 ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਆਪਣੇ ਹੀ ਬੈਂਕ ਖਾਤੇ ਵਿਚ ਜਮ੍ਹਾ ਕਰਵਾਉਣ ਦਾ ਦਾਅਵਾ ਕੀਤਾ ਸੀ। ਇਸ ਮਾਮਲੇ ਵਿਚ ਉਨ੍ਹਾਂ ਵੱਲੋਂ ਮਾਣਯੋਗ ਅਦਾਲਤ ਵਿਚ ਧਾਰਾ 499/500 ਆਈ. ਪੀ. ਐੱਸ. ਤਹਿਤ ਸ਼ਿਕਾਇਤ ਕੀਤੀ ਗਈ ਹੈ। ਹਰਪਾਲ ਚੀਮਾ ਨੂੰ 14 ਅਕਤੂਬਰ 2022 ਨੂੰ ਮਾਣਯੋਗ ਅਦਾਲਤ ਨੇ ਇਸ ਮਾਮਲੇ ਵਿਚ ਦੋਸ਼ੀ ਵਜੋਂ ਤਲਬ ਕੀਤਾ ਗਿਆ ਸੀ ਅਤੇ ਸੰਮਨ ਤੋਂ ਬਾਅਦ 17 ਜਨਵਰੀ ਨੂੰ ਆਪਣਾ ਜ਼ਮਾਨਤ ਬਾਂਡ ਜਮ੍ਹਾਂ ਕਰਨ ਤੋਂ ਬਾਅਦ 4 ਫਰਵਰੀ ਨੂੰ ਮਾਣਯੋਗ ਜੱਜ ਵੱਲੋਂ ਅਗਲੀ ਪੇਸ਼ੀ ਲਈ 17 ਫਰਵਰੀ ਮਿਥੀ ਗਈ ਸੀ, ਜਿਸ ਦੇ ਤਹਿਤ ਸ਼ੁੱਕਰਵਾਰ ਹਰਪਾਲ ਸਿੰਘ ਚੀਮਾ ਦੀ ਕੋਰਟ ਵਿਚ ਪੇਸ਼ੀ ਹੋਈ। ਮਾਣਯੋਗ ਜੱਜ ਨੇ ਅਗਲੀ ਮਿਤੀ 4 ਮਾਰਚ ਮਿਥੀ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਅਦਾਲਤ ’ਚ ਪੇਸ਼ ਹੋਏ ਅਤੇ ਮਾਣਯੋਗ ਅਦਾਲਤ ਨੇ ਅਗਲੀ ਤਾਰੀਖ਼ 4 ਮਾਰਚ ਨਿਰਧਾਰਿਤ ਕੀਤੀ ਹੈ। ਇਸ ਮਾਮਲੇ ਵਿਚ ਹਰਪਾਲ ਸਿੰਘ ਚੀਮਾ ਦੇ ਵਕੀਲ ਨੇ ਕਿਹਾ ਕਿ ਉਹ ਮਾਣਯੋਗ ਅਦਾਲਤ ਵਿਚ ਹਰਪਾਲ ਚੀਮਾ ਦੇ ਨਾਲ ਪੇਸ਼ ਹੋਏ ਸਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਗਵਾਹਾਂ ਦੇ ਨਾਲ ਚੱਲ ਰਿਹਾ ਹੈ ਪਰ ਇਸ ਮਾਮਲੇ ਦੇ ਸ਼ਿਕਾਇਤਕਰਤਾ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਵੱਲੋਂ ਕੋਈ ਗਵਾਹ ਪੇਸ਼ ਨਾ ਕੀਤੇ ਜਾਣ ਕਾਰਨ ਮਾਣਯੋਗ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਮਿਤੀ 4 ਮਾਰਚ ਮਿਥੀ ਗਈ ਹੈ।

Leave a Reply

Your email address will not be published. Required fields are marked *