ਪੰਜਾਬ ਦੇ ਸਰਕਾਰੀ ਸਕੂਲਾਂ ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ : ਪੰਜਾਬ ਦੇ 355 ਸਰਕਾਰੀ ਸਕੂਲਾਂ ਨੂੰ ਕੇਂਦਰ ਦੀ ਪੀ. ਐੱਮ. ਸ਼੍ਰੀ ਸਕੂਲ ਸਕੀਮ ਦੇ ਤਹਿਤ ਚੁਣਿਆ ਗਿਆ ਹੈ। ਇਨ੍ਹਾਂ ਸਕੂਲਾਂ ਨੂੰ ਅਗਲੇ ਪੰਜ ਸਾਲ ਤਕ ਇਸ ਸਕੀਮ ਦੇ ਤਹਿਤ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵੱਖ-ਵੱਖ ਪੈਰਾਮੀਟਰਸ ਲਾਗੂ ਕਰਨ ਲਈ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਸਕੂਲਾਂ ਵਿਚ ਇਨਫਰਾਸਟਰਕਚਰ ਤੋਂ ਲੈ ਕੇ ਆਧੁਨਿਕ ਲਰਨਿੰਗ ਸਹੂਲਤਾਂ ਤਕ ਪ੍ਰਦਾਨ ਕਰਨ ਲਈ ਕੇਂਦਰੀ ਯੋਜਨਾ ਤੋਂ ਫੰਡਿੰਗ ਕੀਤੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਵਲੋਂ ਸੂਬਾ ਸਰਕਾਰ ਨੂੰ ਭੇਜੇ ਗਏ ਪੱਤਰ ਅਨੁਸਾਰ ਸੂਬਾ ਸਰਕਾਰ ਆਪਣੀ ਸਮਗਰ ਸਿੱਖਿਆ ਯੋਜਨਾ ਤਿਆਰ ਕਰਦੇ ਸਮੇਂ ਇਨ੍ਹਾਂ ਸਕੂਲਾਂ ਲਈ ਫੰਡਿੰਗ ਦਾ ਪ੍ਰਬੰਧ ਨਾ ਕਰੇ ਕਿਉਂਕਿ ਇਨ੍ਹਾਂ ਦੀ ਸਾਰੀ ਫੰਡਿੰਗ ਕੇਂਦਰ ਸਰਕਾਰ ਵਲੋਂ ਕੀਤੀ ਜਾਵੇਗੀ।
ਸਿੱਖਿਆ ਵਿਭਾਗ ਨੇ ਇਸ ਸੰਬੰਧ ਵਿਚ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਪੀ. ਐੱਮ. ਸ਼੍ਰੀ ਸਕੂਲ ਸਕੀਮ ਦੇ ਤਹਿਤ ਸ਼ਾਮਲ ਕੀਤੇ ਗਏ ਸਕੂਲਾਂ ਦਾ ਇਕ ਪ੍ਰਸਤਾਅ ਤਿਆਰ ਕਰਕੇ ਭੇਜਿਆ ਜਾਵੇ। ਸੰਬੰਧਤ ਡੀ. ਈ. ਓ. ਅਤੇ ਹੋਰ ਸਿੱਖਿਆ ਅਧਿਕਾਰੀ ਇਸ ਦੀ ਇਕ ਯੋਜਨਾ ਬਨਾਉਣ। ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਯੋਜਨਾ ਦੇ ਤਹਿਤ ਸਾਰੇ ਬਲਾਕਸ, ਨਗਰ ਪਾਲਿਕਾਵਾਂ ਅਤੇ ਨਗਰ ਪੰਚਾਇਤਾਂ ਵਿਚੋਂ 2-2 ਸਕੂਲ ਸ਼ਾਮਲ ਕੀਤੇ ਗਏ ਹਨ। ਕਈ ਥਾਈਂ ਅਜੇ ਵੀ ਇਕ ਹੀ ਸਕੂਲ ਦੀ ਚੋਣ ਹੋਈ ਹੈ। ਅਜਿਹੇ ਵਿਚ ਸਾਰੇ ਡੀ. ਈ. ਓ. ਜਲਦੀ ਦੂਜੇ ਸਕੂਲ ਦੀ ਵੀ ਚੋਣ ਕਰਕੇ ਉਸ ਦਾ ਪ੍ਰਸਤਾਅ ਤਿਆਰ ਯੋਜਨਾ ਦੇ ਤਹਿਤ ਜਮਾਂ ਕਰਵਾਉਣ। ਇਹ ਯੋਜਨਾ 2026-27 ਤਕ ਲਈ ਪੰਜ ਸਾਲਾਂ ਲਈ ਲਾਗੂ ਕੀਤੀ ਗਈ ਹੈ। ਸਕੀਮ ਦੇ ਤਹਿਤ ਕੇਂਦਰ ਸਰਕਾਰ ਦੇਸ਼ ਭਰ ਵਿਚ 14 ਹਜ਼ਾਰ 500 ਸਕੂਲਾਂ ਦੀ ਚੋਣ ਕਰ ਰਹੀ ਹੈ।

ਮੁੜ ਉਸਾਰੀ ਪ੍ਰੋਜੈਕਟਸ ਕੀਤੇ ਜਾ ਸਕਣਗੇ ਸ਼ੁਰੂ
ਪੀ. ਐੱਮ. ਸ਼੍ਰੀ ਸਕੂਲ ਸਕੀਮ ਦੇ ਤਹਿਤ 40 ਫੀਸਦੀ ਰਾਸ਼ੀ ਸਕੂਲਾਂ ਨੂੰ ਆਪਣੇ ਪੱਧਰ ’ਤੇ ਕੀਤੇ ਜਾਣ ਵਾਲੇ ਇਨੋਵੇਸ਼ਨ (ਨਵੀਨਤਾ) ਪ੍ਰੋਜੈਕਟਸ ਲਈ ਮਿਲੇਗੀ। ਇਨ੍ਹਾਂ ਪ੍ਰੋਜੈਕਟਸ ਦੇ ਤਹਿਤ ਬੱਚਿਆਂ ਨੂੰ ਆਪਣੀ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਨਵੇਂ ਸਕਿੱਲਸ ਸਿੱਖਣ ਦਾ ਮੌਕਾ ਵੀ ਮਿਲੇਗਾ। ਪੀ. ਐੱਮ. ਸ਼੍ਰੀ ਸਕੂਲ ਸਕੀਮ ਦੇ ਤਹਿਤ ਚੁਣੇ ਗਏ ਸਕੂਲਾਂ ਵਿਚ ਸੁਰੱਖਿਅਤ ਅਤੇ ਪਹਿਲਾਂ ਤੋਂ ਕਾਫੀ ਬਿਹਤਰ ਪੜ੍ਹਾਈ ਦਾ ਮਾਹੌਲ ਦਿੱਤਾ ਜਾਵੇਗਾ। ਨਾਲ ਹੀ ਕਈ ਤਰ੍ਹਾਂ ਦੀ ਨਵੀਂ ਲਰਨਿੰਗ ਤਜਰਬਾ ਅਤੇ ਮਾਡਰਨ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਨ੍ਹਾਂ ਸਕੂਲਾਂ ਨੂੰ ਕਈ ਤਰ੍ਹਾਂ ਦੇ ਨਵੇਂ ਰਿਸੋਰਸਾਂ ਅਤੇ ਨਵੀਂਆਂ ਕਿਤਾਬਾਂ ਆਦਿ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

Leave a Reply

Your email address will not be published. Required fields are marked *