ਨਵੀਂ ਦਿੱਲੀ- ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਸੋਮਵਾਰ ਨੂੰ 5 ਜੱਜਾਂ ਨੂੰ ਸੁਪਰੀਮ ਕੋਰਟ ਦੇ ਜੱਜ ਅਹੁਦੇ ਦੀ ਸਹੁੰ ਚੁਕਾਈ। ਜੱਜ ਚੰਦਰਚੂੜ ਨੇ ਸੁਰੀਮ ਕੋਰਟ ਅਦਾਲਤ ਆਡੀਟੋਰੀਅਮ ‘ਚ ਆਯੋਜਿਤ ਇਕ ਸਮਾਰੋਹ ‘ਚ ਹਾਈ ਕੋਰਟਾਂ ਦੇ ਤਿੰਨ ਮੁੱਖ ਜੱਜਾਂ ਅਤੇ 2 ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ ਜੱਜ ਪੰਕਜ ਮਿਥਲ, ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ ਜੱਜ ਸੰਜੇ ਕਰੋਲ, ਮਣੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ ਜੱਜ ਪੀਵੀ ਸੰਜੇ ਕੁਮਾਰ, ਪਟਨਾ ਹਾਈ ਕੋਰਟ ਦੇ ਜਸਟਿਸ ਅਹਸਾਨੁਦੀਨ ਅਮਾਨੁੱਲਾਹ ਅਤੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਮਨੋਜ ਮਿਸ਼ਰਾ ਨੂੰ ਸਹੁੰ ਚੁਕਾਈ।
Related Posts
ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਅੱਜ, ਚੰਡੀਗੜ੍ਹ ‘ਚ ਏਅਰ ਸ਼ੋਅ ਦੌਰਾਨ 84 ਫ਼ੌਜੀ ਦਿਖਾਉਣਗੇ ਆਪਣੇ ਜੋਸ਼
ਚੰਡੀਗੜ੍ਹ, 8 ਅਕਤੂਬਰ- ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਅੱਜ ਚੰਡੀਗੜ੍ਹ ‘ਚ ਮਨਾਉਣ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਅੱਜ ਚੰਡੀਗੜ੍ਹ…
ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 13 ਅਪ੍ਰੈਲ (ਬਿਊਰੋ)- ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ…
ਮੋਹਲੇਧਾਰ ਮੀਂਹ ਕਾਰਨ ਦਿੱਲੀ ‘ਚ ਭਰਿਆ ਪਾਣੀ; ਆਵਾਜਾਈ ਪ੍ਰਭਾਵਿਤ, ਲੋਕ ਹੋਏ ਪਰੇਸ਼ਾਨ
ਨਵੀਂ ਦਿੱਲੀ- ਦਿੱਲੀ ਵਿਚ ਰਾਤ ਤੋਂ ਪੈ ਰਹੇ ਮੀਂਹ ਕਾਰਨ ਕਈ ਹਿੱਸਿਆਂ ‘ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਵੀਰਵਾਰ…