ਗੋਰਾਇਆ ਵਿਖੇ ਪੁੱਤ ਦੇ ਵਿਆਹ ਦੇ ਕਾਰਡ ਵੰਡ ਕੇ ਪਰਤ ਰਹੇ ਪਿਤਾ ਨਾਲ ਵਾਪਰੀ ਅਣਹੋਣੀ

ਗੋਰਾਇਆ- ‘ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ।’ ਇਕ ਘਰ ’ਚ ਰੱਖੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਸਮੇਂ ਫਿੱਕੀ ਪੈਣ ਤੋਂ ਬਚ ਗਈਆਂ ਜਦੋਂ ਇਕ ਵਰਨਾ ਕਾਰ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ, ਜਿਸ ਨਾਲ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਪਰ ਕਾਰ ’ਚ ਸਵਾਰ ਕੌਂਸਲਰ ਅਤੇ ਬਿਜਲੀ ਮਹਿਕਮੇ ਤੋਂ ਰਿਟਾ. ਜੇ. ਈ. ਬਿਨਾਂ ਕਿਸੇ ਸੱਟ ਤੋਂ ਕਾਰ ’ਚੋਂ ਲੋਕਾਂ ਨੇ ਕਾਰ ਨੂੰ ਸਿੱਧਾ ਕਰਕੇ ਬਾਹਰ ਕੱਢ ਲਿਆ।

ਜਾਣਕਾਰੀ ਅਨੁਸਾਰ ਇਕ ਚਿੱਟੇ ਰੰਗ ਦੀ ਵਰਨਾ ਕਾਰ ਲੁਧਿਆਣਾ ਤੋਂ ਵਾਪਸ ਤਲਵਾੜਾ ਹੁਸ਼ਿਆਰਪੁਰ ਨੂੰ ਜਾ ਰਹੀ ਸੀ, ਜਿਸ ਨੂੰ ਕੌਂਸਲਰ ਪਵਨ ਕੁਮਾਰ ਤਲਵਾੜਾ ਚਲਾ ਰਹੇ ਸਨ। ਉਨ੍ਹਾਂ ਨਾਲ ਕਾਰ ’ਚ ਉਨ੍ਹਾਂ ਦਾ ਸਾਥੀ ਰਾਜੇਸ਼ ਕੁਮਾਰ ਵੀ ਸਵਾਰ ਸੀ, ਜਦ ਉਨ੍ਹਾਂ ਦੀ ਕਾਰ ਗੋਰਾਇਆ ਦੇ ਹੋਟਲ ਤਕਦੀਰ ਨੇੜੇ ਆਈ ਤਾਂ ਇਕ ਟਰੱਕ ਨਾਲ ਕਾਰ ਦੀ ਟੱਕਰ ਹੋ ਗਈ। ਟੱਕਰ ਇੰਨੀ ਖ਼ਤਰਨਾਕ ਸੀ ਵੇਖਣ ਵਾਲਿਆਂ ਦੇ ਹੋਸ਼ ਉੱਡ ਗਏ ਅਤੇ ਟੱਕਰ ਤੋਂ ਬਾਅਦ ਕਾਰ ਕਈ ਪਲਟੀਆਂ ਖਾ ਕੇ ਨੈਸ਼ਨਲ ਹਾਈਵੇਅ-44 ਦੇ ਫੁੱਟਪਾਥ ’ਤੇ ਪਲਟ ਗਈ, ਜੇਕਰ ਕਾਰ ਰੋਡ ਦੇ ਦੂਜੇ ਪਾਸੇ ਚਲੀ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ। ਇਹ ਸਾਰਾ ਹਾਦਸਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਿਆ ਹੈ। ਹਾਦਸੇ ਮਗਰੋਂ ਮੌਕੇ ’ਤੇ ਆਏ ਹਾਈਵੇਅ ਪੁਲਸ ਦੇ ਮੁਲਾਜ਼ਮ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।

Leave a Reply

Your email address will not be published. Required fields are marked *